06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

‘ ਖੇਡਾਂ ਰਿਆੜਕੀ ਦੀਆਂ’ 20 ਤੋਂ 22 ਨਵੰਬਰ ਤੱਕ, ਹਰਚੋਵਾਲ ਵਿਖੇ ਹੋਣਗੇ ਸਾਲਾਨਾ 13ਵੇਂ ਖੇਡ ਮੁਕਾਬਲੇ

ਹਰਚੋਵਾਲ, 6 ਨਵੰਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਇਲਾਕੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ‘ਸੰਕਲਪ ਸਮਾਜ ਸੇਵੀ ਸੰਸਥਾ’ ਹਰਚੋਵਾਲ (ਗੁਰਦਾਸਪੁਰ) ਵੱਲੋਂ ਸਾਲਾਨਾ 13ਵੀਆਂ ਖੇਡਾਂ ‘ਖੇਡਾਂ ਰਿਆੜਕੀ ਦੀਆਂ’ ਦੇ ਨਾਮ ਹੇਠ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡ ਮੁਕਾਬਲੇ ਮਿਤੀ 20, 21 ਅਤੇ 22 ਨਵੰਬਰ 2026 ਨੂੰ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ, ਹਰਚੋਵਾਲ ਵਿਖੇ ਕਰਵਾਏ ਜਾਣਗੇ।

Ad Position 21
No active advertisement
ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ। ਤਸਵੀਰ:ਰਣਜੋਧ ਸਿੰਘ ਭਾਮ 07-11-2026
ਹਰਚੋਵਾਲ, 6 ਨਵੰਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਇਲਾਕੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ‘ਸੰਕਲਪ ਸਮਾਜ ਸੇਵੀ ਸੰਸਥਾ’ ਹਰਚੋਵਾਲ (ਗੁਰਦਾਸਪੁਰ) ਵੱਲੋਂ ਸਾਲਾਨਾ 13ਵੀਆਂ ਖੇਡਾਂ ‘ਖੇਡਾਂ ਰਿਆੜਕੀ ਦੀਆਂ’ ਦੇ ਨਾਮ ਹੇਠ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡ ਮੁਕਾਬਲੇ ਮਿਤੀ 20, 21 ਅਤੇ 22 ਨਵੰਬਰ 2026 ਨੂੰ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ, ਹਰਚੋਵਾਲ ਵਿਖੇ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਵਿੱਚ ਹਾਕੀ, ਹਾਕੀ ਗੋਲਡ ਕੱਪ, ਵਾਲੀਬਾਲ (ਓਪਨ) ਜ਼ਿਲ੍ਹਾ ਗੁਰਦਾਸਪੁਰ, ਰੱਸਾਕਸ਼ੀ, ਸਕੂਲ ਪੱਧਰੀ ਅਥਲੈਟਿਕਸ ਤੇ ਓਪਨ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ। ਸੰਕਲਪ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ, ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਸੇਵਾ ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ, ਪ੍ਰਿੰਸੀਪਲ ਕੈਪਟਨ ਸਿੰਘ ਨੇ ਦੱਸਿਆ ਕਿ 20 ਨਵੰਬਰ ਨੂੰ ਸਕੂਲ ਪੱਧਰੀ ਅਥਲੈਟਿਕਸ ਮੁਕਾਬਲੇ (ਲੜਕੇ ਅਤੇ ਲੜਕੀਆਂ) ਅਤੇ ਕਲੱਸਟਰ ਹਰਚੋਵਾਲ ਦੇ ਉਮਰ ਵਰਗ 11, 14 ਤੇ 17 ਸਾਲ ਦੇ ਮੁਕਾਬਲੇ ਹੋਣਗੇ। 21 ਨਵੰਬਰ ਨੂੰ ਹਾਕੀ ਗੋਲਡ ਕੱਪ (ਲੜਕੇ ਅਤੇ ਲੜਕੀਆਂ) ਤੇ ਵਾਲੀਬਾਲ ਕੱਪ (ਓਪਨ ) ਦੇ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ 22 ਨਵੰਬਰ ਨੂੰ ਹਾਕੀ ਗੋਲਡ ਕੱਪ ਤੇ ਵਾਲੀਬਾਲ ਦੇ ਫਾਈਨਲ ਮੁਕਾਬਲੇ, ਜ਼ਿਲ੍ਹਾ ਪੱਧਰੀ ਓਪਨ ਐਥਲੈਟਿਕਸ ਮੁਕਾਬਲੇ ਲੜਕੇ ਤੇ ਲੜਕੀਆਂ ਦੇ 100 ਮੀਟਰ, 400 ਮੀਟਰ ਅਤੇ 1500 ਮੀਟਰ ਦੌੜ ਮੁਕਾਬਲੇ ਕਰਵਾਏ ਜਾਣਗੇ। ਇਸ ਦਿਨ ਦੁਪਹਿਰ 3 ਵਜੇ ਇਨਾਮ ਵੰਡ ਸਮਾਰੋਹ ਹੋਵੇਗਾ। ਇਸ ਮੌਕੇ ਭਾਰਤੀ ਹਾਕੀ ਦੇ ਉੱਭਰਦੇ ਸਿਤਾਰੇ ਤੇ ਓਲੰਪੀਅਨ ਖਿਡਾਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਰਾਜਨੀਤਿਕ, ਸਮਾਜ ਸੇਵੀ ਅਤੇ ਹੋਰ ਸਨਮਾਨਯੋਗ ਸ਼ਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸੰਸਥਾ ਵੱਲੋਂ ਇਲਾਕੇ ਦੇ ਖਿਡਾਰੀਆਂ, ਖੇਡ ਪ੍ਰੇਮੀਆਂ ਤੇ ਆਮ ਲੋਕਾਂ ਨੂੰ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਬਲਜੀਤ ਸਿੰਘ ਬਾਜ ਸਹਾਇਕ ਪ੍ਰਬੰਧਕ, ਸਰਪੰਚ ਹਰਭੇਜ ਸਿੰਘ ਰਿਆੜ,ਏ ਐੱਸ ਆਈ ਰਵਿੰਦਰ ਸਿੰਘ, ਬਿਕਰਮਜੀਤ ਸਿੰਘ ਪਹਿਲਵਾਨ, ਰਵਿੰਦਰ ਸਿੰਘ ਰਾਣਾ, ਅੰਮ੍ਰਿਤਪਾਲ ਸਿੰਘ ਲਾਡੀ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਨੇ ਧੂਮਧਾਮ ਨਾਲ ਮਨਾਇਆ ਦੀਵਾਲੀ ਉਤਸਵ ਅਗਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24