ਵਿੱਦਿਅਕ ਟੂਰ ਲਗਵਾਇਆ
ਕਾਦੀਆਂ, 6 ਨਵੰਬਰ (ਕੁਲਵਿੰਦਰ ਸਿੰਘ)- ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਚੱਲ ਰਹੇ ਐਨ. ਐਸ.
ਕਾਦੀਆਂ, 6 ਨਵੰਬਰ (ਕੁਲਵਿੰਦਰ ਸਿੰਘ)- ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਚੱਲ ਰਹੇ ਐਨ.ਐਸ.ਐਸ. ਦੇ ਸੱਤ ਰੋਜ਼ਾ ਕੈਂਪ ਦੌਰਾਨ ਕੈਂਪ ਦੇ ਚੌਥੇ ਦਿਨ ਬੱਚਿਆਂ ਦਾ ਧਾਰਮਿਕ ਤੇ ਵਿਦਿਆਕ ਟੂਰ ਲਗਵਾਇਆ ਗਿਆ। ਵੱਖ- ਵੱਖ ਥਾਵਾਂ ਤੋਂ ਹੁੰਦਾ ਹੋਇਆ ਇਹ ਬੱਚਿਆਂ ਦਾ ਵਿਦਿਅਕ ਤੇ ਧਾਰਮਿਕ ਟੂਰ ਗੁਰਦੁਆਰਾ ਫਲਾਹੀ ਸਾਹਿਬ ਵਿਖੇ ਪਹੁੰਚਿਆ, ਜਿੱਥੇ ਬੱਚਿਆਂ ਨੇ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਸਾਲਿਨੀ ਦੱਤਾ ਨੇ ਬੱਚਿਆਂ ਨੂੰ ਇਸ ਵਿਦਿਅਕ ਟੂਰ ਤੇ ਸ਼ੁਭ ਇਛਾਵਾਂ ਦਿੱਤੀਆਂ। ਪ੍ਰੋਗਰਾਮਿੰਗ ਅਫਸਰ ਵਾਈਸ ਪ੍ਰਿੰਸੀਪਲ ਪਰਮਿੰਦਰ ਕੌਰ ਤੇ ਹਰਦੀਪ ਸਿੰਘ ਜਿਨ੍ਹਾਂ ਨੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਮੈਡਮ ਸ਼ਰਨਬੀਰ ਕੌਰ ਤੇ ਮੈਡਮ ਬਲਵਿੰਦਰ ਕੌਰ ਬੱਚਿਆਂ ਦੇ ਨਾਲ ਹਾਜ਼ਰ ਰਹੇ। ਇਸ ਤੋਂ ਇਲਾਵਾ ਇਸ ਮੌਕੇ ਹੈਡਮਾਸਟਰ ਪਰਮਜੀਤ ਸਿੰਘ ਜੀ, ਸ. ਧਿਆਨ ਸਿੰਘ, ਗੁਲਸ਼ਨ ਕੁਮਾਰ, ਰਛਪਾਲ ਸਿੰਘ ਤੇ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ।