ਅੱਖਾਂ ਦਾ ਮੁਫਤ ਜਾਂਚ ਕੈਂਪ 10 ਨੂੰ
ਬਟਾਲਾ, 6 ਨਵੰਬਰ (ਹਰਦੇਵ ਸਿੰੰਘ ਸੰਧੂ)- ਮੰਦਰ ਭਗਵਾਨ ਸ੍ਰੀ ਚੰਦਰ ਜੀ ਪਿੰਡ ਨਾਨਕ ਚੱਕ ਦੇ ਮਹੰਤ ਹਰੀ ਕੁੰਭ ਦਾਜ ਦੇ ਉਪਰਾਲੇ ਸਦਕਾ ਨਿਊ ਅਕਾਲ ਹਸਪਤਾਲ ਬਟਾਲਾ ਵਲੋਂ ਅੱਖਾਂ ਦੀ ਮੁਫਤ ਜਾਂਚ ਕੈਂਪ 10 ਨਵੰਬਰ ਨੂੰ ਮੰਦਰ ਭਗਵਾਨ ਸ੍ਰੀ ਚੰਦ ਜੀ ਪਿੰਡ ਨਾਨਕ ਚੱਕ ਵਿਖੇ ਲਗਾਇਆ ਜਾ ਰਿਹਾ ਹੈ। ਇਸ ਬਾਰੇ ਡਾਕਟਰ ਗੁਰਬਾਜ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਰੂਬੀ ਨੈਲਸਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ।
ਅਜੀਤ ਡੈਸਕ
07-11-2026