05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸ੍ਰੀ ਸਾਈਂ ਕਾਲਜ ਆਫ਼ ਫਾਰਮੇਸੀ ’ਚ ਫਰੈਸ਼ਰ ਪਾਰਟੀ ਕਰਵਾਈ

ਪਠਾਨਕੋਟ, 4 ਨਵੰਬਰ (ਸੰਧੂ)- ਸ੍ਰੀ ਸਾਈਂ ਕਾਲਜ ਆਫ਼ ਫਾਰਮੇਸੀ ਬਧਾਨੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਕਰਵਾਈ ਗਈ। ਇਸ ਮੌਕੇ ਗਰੁੱਪ ਦੇ ਚੇਅਰਮੈਨ ਐਸ.

Ad Position 21
No active advertisement
ਅਜੀਤ ਡੈਸਕ 05-11-2026
ਪਠਾਨਕੋਟ, 4 ਨਵੰਬਰ (ਸੰਧੂ)- ਸ੍ਰੀ ਸਾਈਂ ਕਾਲਜ ਆਫ਼ ਫਾਰਮੇਸੀ ਬਧਾਨੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਕਰਵਾਈ ਗਈ। ਇਸ ਮੌਕੇ ਗਰੁੱਪ ਦੇ ਚੇਅਰਮੈਨ ਐਸ.ਕੇ. ਪੁੰਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਐਮ.ਡੀ. ਤ੍ਰਿਪਤਾ ਪੁੰਜ, ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਤੇ ਵਾਈਸ ਪ੍ਰੈਜ਼ੀਡੈਂਟ ਰੀਆ ਪੁੰਜ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ । ਇਸ ਮੌਕੇ ਚੇਅਰਮੈਨ ਐਸ.ਕੇ. ਪੁੰਜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਹਾਰਕ ਗਿਆਨ ਪ੍ਰਦਾਨ ਕਰਕੇ ਇਕ ਚੰਗਾ ਇਨਸਾਨ ਤੇ ਸਫ਼ਲ ਪੇਸ਼ੇਵਰ ਬਣਾਉਣਾ ਹੈ । ਉਨ੍ਹਾਂ ਦੱਸਿਆ ਕਿ ਕਾਲਜ ਦੇ ਕਈ ਸਾਬਕਾ ਵਿਦਿਆਰਥੀ ਦੇਸ਼-ਵਿਦੇਸ਼ ਦੀਆਂ ਨਾਮਵਰ ਸੰਸਥਾਵਾਂ ਵਿਚ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ । ਉਨ੍ਹਾਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮਿਹਨਤ ਤੇ ਅਨੁਸ਼ਾਸਨ ਨਾਲ ਆਪਣੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ । ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਡਾ: ਰਾਜੇਸ਼ ਗੁਪਤਾ ਦੀ ਦੇਖ-ਰੇਖ ਹੇਠ ਕੀਤਾ ਗਿਆ । ਇਸ ਮੌਕੇ ਡਾਇਰੈਕਟਰ ਰਣਜੀਤ ਸਿੰਘ, ਡਾ: ਗਰੀਸ਼ ਗੁਪਤਾ, ਡਾ: ਨੀਰਜ ਭੰਡਾਰੀ, ਡਾ: ਵਿਪਨ ਗੁਪਤਾ, ਡਾ: ਦਿਨੇਸ਼ ਮਹਾਜਨ, ਡਾ: ਨਵਦੀਪ ਸਾਂਵਲ, ਪੁਨੀਤ ਸਾਂਵਲ, ਮੁਕੇਸ਼ ਗੁਪਤਾ, ਸੰਜੇ ਪੰਡਿਤ, ਸੁਲਕਸ਼ਯ ਕੁਮਾਰ, ਅਸ਼ਵਨੀ ਸ਼ਰਮਾ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਐਫ. ਦੇ ਸੇਵਾਮੁਕਤ ਇੰਸਪੈਕਟਰ ਲਖਬੀਰ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ-ਪੀ.ਐੱਸ. ਸੰਧੂ ਅਗਲੀ ਖ਼ਬਰ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵਲੋਂ ਆਪਣੀ ਸਮੱਸਿਆ ਨੂੰ ਲੈ ਕੇ ਡੀ.ਈ.ਓ. ਨਾਲ ਮੀਟਿੰਗ
Ad Position 24