05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਭਗਵਾਨਪੁਰੀਆ ਟੀਮ ਨੂੰ ਪਿੰਡ ਸਮਰਾਏ ’ਚ ਮਿਲਿਆ ਵੱਡਾ ਬਲ, ਬਲਾਕ ਸੰਮਤੀ ਮੈਂਬਰ ਸੈਂਕੜੇ ਸਾਥੀਆਂ ਸਮੇਤ ਸ਼ਾਮਿਲ

ਡੇਰਾ ਬਾਬਾ ਨਾਨਕ, 4 ਨਵੰਬਰ (ਹੀਰਾ ਸਿੰਘ ਮਾਂਗਟ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਜੱਗੂ ਭਗਵਾਨਪੁਰੀਆ ਦੀ ਪਤਨੀ ਬੀਬੀ ਅਮਨਦੀਪ ਕੌਰ ਭਗਵਾਨਪੁਰ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦ ਪਿੰਡ ਸਮਰਾਏ ਦੇ ਮੌਜੂਦਾ ਬਲਾਕ ਸੰਮਤੀ ਮੈਂਬਰ ਕੰਲਵਜੀਤ ਕੌਰ ਤੇ ਉਸ ਦਾ ਪਤੀ ਜਗਦੀਪ ਸਿੰਘ ਸਮਰਾਏ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਭਗਵਾਨਪੁਰੀਆ ਟੀਮ ’ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਭਗਵਾਨਪੁਰੀਆ ਟੀਮ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਨੂੰ ਬੀਬੀ ਅਮਨਦੀਪ ਕੌਰ ਭਗਵਾਨਪੁਰ ਅਤੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-11-2026
ਡੇਰਾ ਬਾਬਾ ਨਾਨਕ, 4 ਨਵੰਬਰ (ਹੀਰਾ ਸਿੰਘ ਮਾਂਗਟ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਜੱਗੂ ਭਗਵਾਨਪੁਰੀਆ ਦੀ ਪਤਨੀ ਬੀਬੀ ਅਮਨਦੀਪ ਕੌਰ ਭਗਵਾਨਪੁਰ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦ ਪਿੰਡ ਸਮਰਾਏ ਦੇ ਮੌਜੂਦਾ ਬਲਾਕ ਸੰਮਤੀ ਮੈਂਬਰ ਕੰਲਵਜੀਤ ਕੌਰ ਤੇ ਉਸ ਦਾ ਪਤੀ ਜਗਦੀਪ ਸਿੰਘ ਸਮਰਾਏ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਭਗਵਾਨਪੁਰੀਆ ਟੀਮ ’ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਭਗਵਾਨਪੁਰੀਆ ਟੀਮ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਨੂੰ ਬੀਬੀ ਅਮਨਦੀਪ ਕੌਰ ਭਗਵਾਨਪੁਰ ਅਤੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਅਮਨਦੀਪ ਕੌਰ ਭਗਵਾਨਪੁਰ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਰਵਾਇਤੀ ਪਾਰਟੀਆਂ ਦੇ ਝੂਠ ਤੋਂ ਅੱਕ ਚੁੱਕੇ ਹਨ ਤੇ ਹੁਣ ਸਾਡੇ ਸਮਾਜ ਸੇਵਾ ਦੇ ਕੰਮਾਂ ਨੂੰ ਵੇਖਦਿਆਂ ਇਹ ਲੋਕ ਆਪ ਮੁਹਾਰੇ ਭਗਵਾਨਪੁਰੀਆ ਟੀਮ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ’ ਤੇ ਹਰ ਪਰਿਵਾਰ ਨੂੰ ਬਣਦਾ ਹੱਕ ਦਵਾਇਆ ਜਾਵੇਗਾ। ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ’ਚ ਬਲਾਕ ਸੰਮਤੀ ਮੈਂਬਰ ਕੰਵਲਜੀਤ ਕੌਰ, ਜਗਦੀਪ ਸਿੰਘ ਸਮਰਾਏ, ਮੇਜਰ ਸਿੰਘ, ਅਮਰੀਕ ਸਿੰਘ, ਰਛਪਾਲ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ, ਲਾਭ ਸਿੰਘ, ਲਖਵਿੰਦਰ ਸਿੰਘ, ਹੀਰਾ ਸਿੰਘ, ਗੁਰਚਰਨ ਸਿੰਘ, ਧਰਮਪਾਲ ਸਿੰਘ, ਪ੍ਰੀਤਮ ਸਿੰਘ, ਰਾਜਵਿੰਦਰ ਕੌਰ ਤੇ ਹਰਜੀਤ ਕੌਰ ਤੋਂ ਇਲਾਵਾ ਸਰਪੰਚ ਦਲਬੀਰ ਸਿੰਘ ਭਿੱਲਾ, ਜਗਦੀਪ ਸਿੰਘ ਜੱਗੀ ਸਮਰਾ ਤੇ ਬਲਬੀਰ ਸਿੰਘ ਘੁੰਮਣ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕੰਪਲੈਕਸ ਵਿਖੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ‘ਦੀਪਮਾਲਾ ਪੁਰਬ’ ਦੀ ਦੀਵਾ ਜਗਾ ਕੇ ਕੀਤੀ ਆਰੰਭਤਾ
Ad Position 24