ਲੋਕ ਸਭਾ ਮੈਂਬਰ ਰੰਧਾਵਾ ਪਿੰਡ ਭੰਡਾਲ ਦੇ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਮਿਲੇ
ਵਡਾਲਾ ਬਾਂਗਰ, 30 ਅਕਤੂਬਰ (ਭੁੰਬਲੀ)- ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਇਲਾਕੇ ਦੇ ਪ੍ਰਸਿੱਧ ਪਿੰਡ ਭੰਡਾਲ ਦੇ ਟਕਸਾਲੀ ਕਾਂਗਰਸੀ ਵਰਕਰ ਬਾਬਾ ਰਣਜੀਤ ਸਿੰਘ ਭੰਡਾਲ, ਸਾਬਕਾ ਸਰਪੰਚ ਲਖਬੀਰ ਸਿੰਘ ਭੰਡਾਲ ਸਮੇਤ ਹੋਰ ਕਾਂਗਰਸੀ ਵਰਕਰਾਂ ਨੂੰ ਮਿਲੇ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਰੰਧਾਵਾ ਨੇ ਆਖਿਆ ਕਿ ਪੁਰਾਣੇ ਵਰਕਰ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਦੀ ਤਰ੍ਹਾਂ ਹਨ, ਉਨ੍ਹਾਂ ਵਲੋਂ ਦਿੱਤੀਆਂ ਨੇਕ ਸਲਾਹਾਂ ਕਾਰਨ ਪਾਰਟੀ ’ਚ ਆਪਸੀ ਏਕਤਾ ਬਣੀ ਰਹਿੰਦੀ ਹੈ।
ਵਡਾਲਾ ਬਾਂਗਰ, 30 ਅਕਤੂਬਰ (ਭੁੰਬਲੀ)- ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਇਲਾਕੇ ਦੇ ਪ੍ਰਸਿੱਧ ਪਿੰਡ ਭੰਡਾਲ ਦੇ ਟਕਸਾਲੀ ਕਾਂਗਰਸੀ ਵਰਕਰ ਬਾਬਾ ਰਣਜੀਤ ਸਿੰਘ ਭੰਡਾਲ, ਸਾਬਕਾ ਸਰਪੰਚ ਲਖਬੀਰ ਸਿੰਘ ਭੰਡਾਲ ਸਮੇਤ ਹੋਰ ਕਾਂਗਰਸੀ ਵਰਕਰਾਂ ਨੂੰ ਮਿਲੇ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਰੰਧਾਵਾ ਨੇ ਆਖਿਆ ਕਿ ਪੁਰਾਣੇ ਵਰਕਰ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਦੀ ਤਰ੍ਹਾਂ ਹਨ, ਉਨ੍ਹਾਂ ਵਲੋਂ ਦਿੱਤੀਆਂ ਨੇਕ ਸਲਾਹਾਂ ਕਾਰਨ ਪਾਰਟੀ ’ਚ ਆਪਸੀ ਏਕਤਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸੀ ਪਾਰਟੀ ਦਾ ਗ੍ਰਾਫ ਦਿਨੋਂ ਦਿਨ ਉੱਪਰ ਨੂੰ ਜਾ ਰਿਹਾ ਹੈ ਤੇ ਲੋਕ ਪਾਰਟੀ ਨਾਲ ਧੜ੍ਹਾ ਧੜ ਜੁੜ ਰਹੇ ਹਨ। ਪੁਰਾਣੇ ਵਰਕਰਾਂ ਵਲੋਂ ਪਾਰਟੀ ਲਈ ਕੀਤੀ ਮਿਹਨਤ ਤੇ ਘਾਲੀ ਘਾਲਣਾ ਨੂੰ ਮੈਂ ਕਦੇ ਵੀ ਨਜ਼ਰਅੰਦਾਜ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਤੋਂ ਮਿਲ ਰਹੇ ਸਹਿਯੋਗ ਤੇ ਵਿਸ਼ਵਾਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਕਾਂਗਰਸ ਪੰਜਾਬ ਅੰਦਰ 2027 ਦੀ ਚੋਣਾਂ ’ਚ ਭਾਰੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਏਗੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਬੀਬੀ ਜਸਬੀਰ ਕੌਰ ਨਾਨੋਹਾਰਨੀ, ਸਰਪੰਚ ਮੇਜਰ ਸਿੰਘ ਢਿੱਲੋਂ, ਸਾਬਕਾ ਉਪ ਜ਼ਿਲ੍ਹਾ ਪ੍ਰਧਾਨ ਸਤਪਾਲ ਭੌਜਰਾਜ, ਪ੍ਰਧਾਨ ਬਲਵਿੰਦਰ ਸਿੰਘ ਐਸ.ਸੀ. ਵਿੰਗ, ਸਰਪੰਚ ਪਲਵਿੰਦਰ ਸਿੰਘ ਮੱਲੀ ਭੰਡਾਲ, ਯੂਥ ਪ੍ਰਧਾਨ ਅਮਨ ਸਿੰਘ ਭੰਡਾਲ, ਹਰਵੰਤ ਸਿੰਘ ਪੰਚ, ਹਰਭਜਨ ਸਿੰਘ ਇੰਸਪੈਕਟਰ, ਗੁਰਮੀਤ ਸਿੰਘ ਪੰਚ, ਨਗਵਿੰਦਰ ਸਿੰਘ, ਜਗੀਰ ਸਿੰਘ, ਪਰਮਜੀਤ ਸਿੰਘ, ਰੂਪ ਮਸੀਹ ਪੰਚ, ਸੋਨੀ ਮਸੀਹ, ਜਸਵੰਤ ਸਿੰਘ, ਜਸਬੀਰ ਸਿੰਘ ਢਿੱਲੋਂ, ਹਰਭਜਲ ਸਿੰਘ, ਸੌਨੂੰ ਮਸੀਹ, ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ, ਸਾਬਕਾ ਚੇਅਰਮੈਨ ਮਨਦੀਪ ਸਿੰਘ ਪੰਨੂੰ ਵਡਾਲਾ ਬਾਂਗਰ ਤੇ ਪੰਚ-ਸਰਪੰਚ ਆਦਿ ਹਾਜ਼ਰ ਸਨ।