25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਲੋਕਾਂ ਨੂੰ ਸਰਕਾਰੀ ਸਕੀਮਾਂ ਤੇ ਸੇਵਾਵਾਂ ਪ੍ਰਤੀ ਕੀਤਾ ਜਾਗਰੂਕ

ਫਤਿਹਗੜ੍ਹ ਚੂੜੀਆਂ, 24 ਅਕਤੂਬਰ (ਐਮ. ਐਸ.

Ad Position 21
No active advertisement
ਫਾਦਰ ਜੌਹਨ ਜਾਰਜ ਖੇਡਾਂ ਆਰੰਭ ਕਰਵਾਉਂਦੇ ਹੋਏ। ਤਸਵੀਰ : ਸਵਰਨ ਸਿੰਘ 25-10-2026
ਫਤਿਹਗੜ੍ਹ ਚੂੜੀਆਂ, 24 ਅਕਤੂਬਰ (ਐਮ.ਐਸ.ਫੁੱਲ)- ਡਾਕ ਵਿਭਾਗ ਵਲੋਂ ਆਮ ਲੋਕਾਂ ਨੂੰ ਘਰ-ਘਰ ਤੱਕ ਸਰਕਾਰੀ ਸਹੂਲਤਾਂ ਅਤੇ ਯੋਜਨਾਵਾਂ ਦੀ ਜਾਣਕਾਰੀ ਪਹੁੰਚਾਉਣ ਦੇ ਉਦੇਸ਼ ਨਾਲ ਫਤਿਹਗੜ੍ਹ ਚੂੜੀਆਂ ਵਿਖੇ ਇਕ ਵਿਸ਼ੇਸ਼ ‘ਡਾਕ ਚੌਪਾਲ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਗੁਰਦਾਸਪੁਰ ਡਾਕ ਵਿਭਾਗ ਦੇ ਐਸ.ਐਸ.ਪੀ. ਬਲਬੀਰ ਸਿੰਘ ਕੌਸ਼ਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਬਟਾਲਾ ਸਬ ਡਵੀਜ਼ਨ ਦੇ ਏ.ਐਸ.ਪੀ. ਹਰਸ਼ ਕੁਮਾਰ ਅਤੇ ਫਤਿਹਗੜ੍ਹ ਚੂੜੀਆਂ ਦੇ ਐਸ.ਪੀ.ਐਮ. ਜਸਪਾਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਬਲਬੀਰ ਸਿੰਘ ਕੌਸ਼ਲ ਨੇ ਕਿਹਾ ਕਿ ਡਾਕ ਵਿਭਾਗ ਹੁਣ ਕੇਵਲ ਚਿੱਠੀਆਂ ਪਹੁੰਚਾਉਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਲੋਕਾਂ ਦੀ ਆਰਥਿਕ ਸੁਰੱਖਿਆ ਅਤੇ ਬੱਚਤ ਦਾ ਵੱਡਾ ਕੇਂਦਰ ਬਣ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਡਾਕ ਵਿਭਾਗ ਦੀਆਂ ਹੇਠ ਲਿਖੀਆਂ ਪ੍ਰਮੁੱਖ ਸੇਵਾਵਾਂ ਬਾਰੇ ਜਾਗਰੂਕ ਕੀਤਾ ਅਤੇ ਆਮ ਲੋਕਾਂ ਲਈ ਵੱਖ-ਵੱਖ ਲਾਹੇਵੰਦ ਛੋਟੀਆਂ ਬਚਤ ਸਕੀਮਾਂ ਬਾਰੇ ਜਾਗਰੂਕ ਕੀਤਾ। ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਨੇੜਲੇ ਡਾਕ ਘਰ ਨਾਲ ਜੁੜ ਕੇ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
Ad Position 22
No active advertisement
ਪਿਛਲੀ ਖ਼ਬਰ 69 ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਵੱਖ-ਵੱਖ ਵਿਸ਼ਿਆਂ ’ਤੇ ਲਗਾਈਆਂ ਜਾਣਗੀਆਂ ਪ੍ਰਦਰਸ਼ਨੀਆਂ ਤੇ ਸੈਮੀਨਾਰ: ਪ੍ਰਬੰਧਕ ਅਗਲੀ ਖ਼ਬਰ ਵੈਭਵ ਸ਼ਰਮਾ ਤੇ ਗੁਰਮਨਪ੍ਰੀਤ ਸਿੰਘ ਦੀ ਪੰਜਾਬ ਰਾਜ ਪੱਧਰੀ ਕਲਾ, ਸੱਭਿਆਚਾਰ ਅਤੇ ਵਿਰਾਸਤ ਕੁਇਜ਼ ਮੁਕਾਬਲੇ ਲਈ ਚੋਣ
Ad Position 24