24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਅੱਜ ਲੱਗੇਗਾ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ-ਰਵੀ ਸਿੰਘ

ਨਰੋਟ ਜੈਮਲ ਸਿੰਘ, 24 ਅਕਤੂਬਰ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਵਲੋਂ ਬਲਾਕ ਪ੍ਰਧਾਨ ਰਵੀ ਸਿੰਘ ਦੀ ਪ੍ਰਧਾਨਗੀ ਹੇਠ 25 ਅਕਤੂਬਰ ਨੂੰ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਡੀ.

Ad Position 21
No active advertisement
ਸਰਹੱਦੀ ਲੋਕ ਸੇਵਾ ਕਮੇਟੀ ਦੇ ਬਲਾਕ ਪ੍ਰਧਾਨ ਰਵੀ ਸਿੰਘ। 25-10-2026
ਨਰੋਟ ਜੈਮਲ ਸਿੰਘ, 24 ਅਕਤੂਬਰ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਵਲੋਂ ਬਲਾਕ ਪ੍ਰਧਾਨ ਰਵੀ ਸਿੰਘ ਦੀ ਪ੍ਰਧਾਨਗੀ ਹੇਠ 25 ਅਕਤੂਬਰ ਨੂੰ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਡੀ.ਏ.ਵੀ ਸਕੂਲ ਖੋਜੀਚੱਕ ਰੋਡ ਦੇ ਨੇੜੇ ਸਥਿਤ ਬਾਵਾ ਪੈਲੇਸ ਵਿਖੇ ਲਗਾਇਆ ਜਾਵੇਗਾ ।ਇਸ ਸਬੰਧੀ ਸਰਹੱਦੀ ਲੋਕ ਸੇਵਾ ਕਮੇਟੀ ਦੇ ਬਲਾਕ ਪ੍ਰਧਾਨ ਰਵੀ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਚੌਹਾਨ ਮੈਡੀਸਿਟੀ ਹਸਪਤਾਲ ਵਲੋਂ ਅੱਖਾਂ ਦੇ ਮਾਹਿਰ ਡਾਕਟਰ ਸ਼ਿਰਕਤ ਕਰਕੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਨ ਦੇ ਨਾਲ-ਨਾਲ ਬਲੱਡ, ਸ਼ੂਗਰ ਦਾ ਟੈਸਟ ਮੁਫ਼ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮੋਤੀਆਬਿੰਦ ਦੇ ਪਾਏ ਗਏ ਪੀੜਤ ਮਰੀਜ਼ਾਂ ਦੇ ਆਪ੍ਰੇਸ਼ਨ ਚੌਹਾਨ ਮੈਡੀਸਿਟੀ ਵਿਖੇ ਸਿਰਫ਼ 3,000 ਰੁਪਏ ਵਿਚ ਕੀਤੇ ਜਾਣਗੇ। ਉਨ੍ਹਾਂ ਅਨੁਸਾਰ ਆਪ੍ਰੇਸ਼ਨ ਲਈ ਇਸ ਤੋਂ ਇਲਾਵਾ ਕੋਈ ਵਾਧੂ ਖਰਚਾ ਨਹੀਂ ਲਿਆ ਜਾਵੇਗਾ। ਰਵੀ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
Ad Position 22
No active advertisement
ਪਿਛਲੀ ਖ਼ਬਰ ਕ੍ਰਿਕਟ ਐਸੋਸੀਏਸ਼ਨ ਪਠਾਨਕੋਟ ਵਲੋਂ ਅੰਡਰ-16 ਕ੍ਰਿਕਟ ਟਰਾਇਲ ਕੱਲ੍ਹ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ
Ad Position 24