ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਕੈਬਨਿਟ ਮੰਤਰੀ ਨੇ ਕੀਤਾ ਉਦਘਾਟਨ
ਪਠਾਨਕੋਟ, 24 ਅਕਤੂਬਰ (ਵਿਨੋਦ)-ਲਮੀਣੀ ਸਪੋਰਟਸ ਸਟੇਡੀਅਮ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਾਮ ਲੁਭਾਇਆ ਤੇ ਮਾਰਕੀਟ ਕਮੇਟੀ ਪਠਾਨਕੋਟ ਦੇ ਚੇਅਰਮੈਨ ਸੁਮੀਰ ਸ਼ਾਰਦਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਬ
ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ।
25-10-2026
ਪਠਾਨਕੋਟ, 24 ਅਕਤੂਬਰ (ਵਿਨੋਦ)-ਲਮੀਣੀ ਸਪੋਰਟਸ ਸਟੇਡੀਅਮ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਾਮ ਲੁਭਾਇਆ ਤੇ ਮਾਰਕੀਟ ਕਮੇਟੀ ਪਠਾਨਕੋਟ ਦੇ ਚੇਅਰਮੈਨ ਸੁਮੀਰ ਸ਼ਾਰਦਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਜੀਤ ਕੌਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡੀ. ਜੀ. ਸਿੰਘ, ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ, ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਕੈਬਨਿਟ ਮੰਤਰੀ ਨੇ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ, ਸਗੋਂ ਇਹ ਅਨੁਸ਼ਾਸਨ, ਟੀਮ ਭਾਵਨਾ, ਆਪਸੀ ਸਹਿਯੋਗ ਤੇ ਜੀਵਨ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵਿਚ ਪੂਰੀ ਮਿਹਨਤ ਤੇ ਖੇਡ ਭਾਵਨਾ ਨਾਲ ਹਿੱਸਾ ਲੈਣ ਅਤੇ ਜਿੱਤ-ਹਾਰ ਦੀ ਪਰਵਾਹ ਕੀਤੇ ਬਿਨਾਂ ਆਪਣੀ ਪ੍ਰਤਿਭਾ ਨੂੰ ਨਿਖਾਰਨ। ਇਸ ਮੌਕੇ ਜੇਤੂ ਬੱਚਿਆਂ ਨੂੰ ਕੈਬਨਿਟ ਮੰਤਰੀ ਕਟਾਰੂਚੱਕ ਤੇ ਹੋਰ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ। ਕਬੱਡੀ ਦੇ ਮੁਕਾਬਲੇ ਵਿਚ ਬਮਿਆਲ ਬਲਾਕ ਨੇ ਪਹਿਲਾ, ਖੋ-ਖੋ ਵਿਚ ਪਠਾਨਕੋਟ ਨੇ ਪਹਿਲਾ, ਬੈਡਮਿੰਟਨ ਵਿਚ ਪਠਾਨਕੋਟ-3 ਨੇ ਪਹਿਲਾ, ਸ਼ਾਟਪੁੱਟ ਮੁਕਾਬਲੇ ਵਿਚ ਬਮਿਆਲ ਬਲਾਕ ਦੀ ਨਸਰੀਨ ਨੇ ਪਹਿਲਾ, ਲੰਬੀ ਛਾਲ ਵਿਚ ਪਠਾਨਕੋਟ-2 ਬਲਾਕ ਦੇ ਤਕਸੇਰਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕਰਵਾਏ ਮੁਕਾਬਲਿਆਂ ਵਿਚ 100 ਮੀਟਰ ਦੌੜ ਵਿਚ ਸੌਕਤ ਅਲੀ ਨੇ ਪਹਿਲਾ, 50 ਮੀਟਰ ਵਾਕ ਮੁਕਾਬਲੇ ਵਿਚ ਆਯੂਸ਼ ਪਹਿਲੇ, ਲੜਕੀਆਂ ਦੀ 100 ਮੀਟਰ ਦੌੜ ਵਿਚ ਜਾਨਵੀ ਨੇ ਪਹਿਲਾ ਤੇ ਬੈਡਮਿੰਟਨ ਮੁਕਾਬਲੇ ਵਿਚ ਪਠਾਨਕੋਟ-2 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਨੇ ਖੇਡਾਂ ਦੇ ਸਫ਼ਲ ਆਯੋਜਨ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ, ਪ੍ਰਬੰਧਕੀ ਕਮੇਟੀ ਤੇ ਸਹਿਯੋਗ ਦੇਣ ਵਾਲੀਆਂ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਢੁੱਕਵੇਂ ਮੌਕੇ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਉਡਾਨ ਐਨ. ਜੀ. ਓ. ਤੋਂ ਸ਼ਸ਼ੀ, ਸੋਭਾ ਸ਼ਰਮਾ, ਨੀਲਮ ਹੰਸ, ਉਮੀਦ ਐਨ. ਜੀ. ਓ. ਤੋਂ ਅੰਜਲੀ ਅਰੋੜਾ, ਸਰੋਜ ਸ਼ਰਮਾ, ਆਨੰਦ ਵਾਹਿਨੀ ਐਨ. ਜੀ. ਓ. ਤੋਂ ਸੰਤੋਸ਼ ਰਾਣਾ, ਸੁਨੀਤਾ ਜੰਡਿਆਲ, ਇਨਰਵਹੀਲ ਕਲੱਬ ਡਮਟਾਲ ਤੋਂ ਸ਼ਿਲਪੀ ਜੈਨ, ਡਾ. ਬੇਲਾ, ਜੀਵਨ ਵੈਡਰਾ, ਸਿਟੀਜਨ ਅਵੇਅਰਨੈੱਸ ਸੁਸਾਇਟੀ ਐਨ. ਜੀ. ਓ. ਤੋਂ ਵਿਕਲੇਸ, ਪ੍ਰਵੀਨ ਸ਼ਰਮਾ, ਸਪਨਾ, ਸੁਰਿੰਦਰ ਰਾਹੀ, ਬੀ. ਪੀ. ਈ. ਓ. ਰਾਕੇਸ਼ ਕੁਮਾਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਰੁਣ ਸ਼ਰਮਾ ਤੇ ਸਮੂਹ ਸਪੋਰਟਸ ਟੀਮ ਸੀ. ਐਚ. ਟੀ. ਸਰਬਜੀਤ, ਸੀ. ਐਚ. ਟੀ. ਵਿਜੇ ਸਿੰਘ, ਸੀ. ਐਚ. ਟੀ. ਦੀਪਕ, ਸੀ. ਐਚ. ਟੀ. ਰਾਜ ਕੁਮਾਰੀ, ਸੀ. ਐਚ. ਟੀ. ਕੰਵਲਜੀਤ, ਸੀ. ਐਚ. ਟੀ. ਅਕਸ਼ੇ, ਸੀ. ਐਚ. ਟੀ. ਸੁਖਜੀਤ ਕੌਰ, ਸੀ. ਐਚ. ਟੀ. ਰਾਜੇਸ਼ ਕੁਮਾਰ, ਸੰਜੀਵ ਮਨੀ, ਡਾ. ਮਨਦੀਪ ਸ਼ਰਮਾ ਤੇ ਮੈਡੀਕਲ ਟੀਮ, ਬਲਕਾਰ ਅੱਤਰੀ, ਜੋਤੀ ਮਹਾਜਨ, ਵਿਕਾਸ ਕੁਮਾਰ, ਸੈਂਟਰ ਹੈੱਡ ਟੀਚਰਾਂ ਤੇ ਅਧਿਆਪਕਾਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।