ਪਿੰਡ ਰੰਗੜ ਪਿੰਡੀ ਵਿਖੇ ਜਾਗਰਣ ਕਰਵਾਇਆ
ਬਹਿਰਾਮਪੁਰ, 23 ਅਕਤੂਬਰ (ਬਲਬੀਰ ਸਿੰਘ ਕੋਲਾ)-ਕਸਬਾ ਬਹਿਰਾਮਪੁਰ ਨਾਲ ਪੈਂਦੇ ਪਿੰਡ ਰੰਗੜ ਪਿੰਡੀ ਵਿਖੇ ਸੁਨੀਲ ਕੁਮਾਰ ਤੇ ਉਨ੍ਹਾਂ ਦੀ ਟੀਮ ਵਲੋਂ ਮਾਤਾ ਸ਼ੇਰਾਂਵਾਲੀ ਦਾ ਜਾਗਰਨ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਬਹਿਰਾਮਪੁਰ, 23 ਅਕਤੂਬਰ (ਬਲਬੀਰ ਸਿੰਘ ਕੋਲਾ)-ਕਸਬਾ ਬਹਿਰਾਮਪੁਰ ਨਾਲ ਪੈਂਦੇ ਪਿੰਡ ਰੰਗੜ ਪਿੰਡੀ ਵਿਖੇ ਸੁਨੀਲ ਕੁਮਾਰ ਤੇ ਉਨ੍ਹਾਂ ਦੀ ਟੀਮ ਵਲੋਂ ਮਾਤਾ ਸ਼ੇਰਾਂਵਾਲੀ ਦਾ ਜਾਗਰਨ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੁਰਦਾਸਪੁਰ ਤੋਂ ਰਣਜੀਤ ਸਿੰਘ ਕਾਹਲੋਂ ਤੇ ਐਸ.ਪੀ ਜਗਦੀਸ਼ ਰਾਜ ਅੱਤਰੀ ਵਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਮਾਤਾ ਸ਼ੇਰਾਂਵਾਲੀ ਦੇ ਜਾਗਰਨ ਨੂੰ ਲੈ ਕੇ ਪਿੰਡ ਦੇ ਲੋਕਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਲੰਗਰ ਭੰਡਾਰਾ ਵੀ ਕੀਤਾ ਗਿਆ। ਅੰਤ ਵਿਚ ਜਾਗਰਨ ਵਿਚ ਸ਼ਾਮਿਲ ਹੋਈ ਸੰਗਤ ਦਾ ਪ੍ਰਬੰਧਕਾਂ ਵਲੋਂ ਧੰਨਵਾਦ ਕੀਤਾ।