24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸ਼ਿਵਾਲਾ ਸ੍ਰੀ ਸੀਤਾਰਾਮ ਮੰਦਰ ਮਾਰਕੀਟ ਐਸੋਸੀਏਸ਼ਨ ਦੀ ਕਮੇਟੀ ਦਾ ਗਠਨ

ਜਗਰਾਉਂ (ਲੁਧਿਆਣਾ), 24 ਅਕਤੂਬਰ (ਕੁਲਦੀਪ ਸਿੰਘ ਲੋਹਟ)- ਸ਼ਿਵਾਲਾ ਸ੍ਰੀ ਸੀਤਾਰਾਮ ਮੰਦਰ ਮਾਰਕੀਟ ਐਸੋਸੀਏਸ਼ਨ ਜਗਰਾਉਂ ਦੀ...

Ad Position 21
No active advertisement
ਅਜੀਤ ਡੈਸਕ 24-10-2026

ਜਗਰਾਉਂ (ਲੁਧਿਆਣਾ), 24 ਅਕਤੂਬਰ (ਕੁਲਦੀਪ ਸਿੰਘ ਲੋਹਟ)- ਸ਼ਿਵਾਲਾ ਸ੍ਰੀ ਸੀਤਾਰਾਮ ਮੰਦਰ ਮਾਰਕੀਟ ਐਸੋਸੀਏਸ਼ਨ ਜਗਰਾਉਂ ਦੀ ਮੀਟਿੰਗ ਹੋਈ, ਜਿਸ ਵਿਚ ਮਾਰਕੀਟ ਦੇ ਵਿਕਾਸ ਅਤੇ ਹੋਰ ਅਹਿਮ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਾਰਕੀਟ ਦੇ ਨਵੇਂ ਮੈਂਬਰਾਂ ਨੂੰ ਐਸੋਸੀਏਸ਼ਨ ਵਿਚ ਸ਼ਾਮਲ ਕੀਤਾ ਗਿਆ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦੀ ਕਮੇਟੀ ਹੀ ਮੰਦਰ ਅਤੇ ਮਾਰਕੀਟ ਨਾਲ ਸਬੰਧਤ ਫ਼ੈਸਲੇ ਲਵੇਗੀ।

ਕਮੇਟੀ ਵਿਚ ਹਰਣੇਕ ਸਿੰਘ ਨੂੰ ਪ੍ਰਧਾਨ, ਭੂਸ਼ਣ ਕੁਮਾਰ ਨੂੰ ਚੇਅਰਮੈਨ ਅਤੇ ਚੇਤ ਰਾਮ ਨੂੰ ਮੀਤ ਚੇਅਰਮੈਨ ਬਣਾਇਆ ਗਿਆ। ਤਰਸੇਮ ਲਾਲ ਗੁਪਤਾ ਅਤੇ ਨਰਿੰਦਰ ਕੁਮਾਰ ਮਲਹੋਤਰਾ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਧੀਰ ਨੂੰ ਕੈਸ਼ੀਅਰ, ਹਰਵਿੰਦਰ ਸਿੰਘ ਨੂੰ ਸਹਾਇਕ ਕੈਸ਼ੀਅਰ ਅਤੇ ਵਰਿੰਦਰ ਗਰਗ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਰਾਹੁਲ ਸ਼ਰਮਾ ਨੂੰ ਸਕੱਤਰ ਅਤੇ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ, ਜਦਕਿ ਲੱਕੀ ਸ਼ਰਮਾ, ਮੱਖਣ ਲਾਲ, ਕੁਲਦੀਪ ਸਿੰਘ ਬੱਟਾ, ਕਰਮਜੀਤ ਸਿੰਘ, ਸਤਨਾਮ ਸਿੰਘ ਅਤੇ ਬਲਵਿੰਦਰ ਸਿੰਘ ਬੱਗਰ ਨੂੰ ਕਮੇਟੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਮੀਟਿੰਗ ਵਿਚ ਮਾਰਕੀਟ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਮੰਦਰ ਤੇ ਮਾਰਕੀਟ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਸਬੰਧੀ ਵਿਚਾਰ ਪੇਸ਼ ਕੀਤੇ ਗਏ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਜ਼ਖਮੀ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ ਅਗਲੀ ਖ਼ਬਰ ਤੇਜ਼ ਤੂਫ਼ਾਨ ਤੇ ਬਾਰਿਸ਼ ਨਾਲ ਝੋਨੇ ਦੀਆਂ ਪੱਕੀਆਂ ਫ਼ਸਲਾਂ ਧਰਤੀ "ਤੇ ਵਿਛੀਆਂ
Ad Position 24