ਨਰੇਸ਼ ਮਹਾਜਨ ਨਿਰਗੁਣ ਵਲੋਂ ਸ਼ਿਵ ਸ਼ਕਤੀ ਨਾਟਕ ਕਲੱਬ ਦੀ ਰਾਮ ਲੀਲ੍ਹਾ ਦੀ ਛੇਵੀਂ ਰਾਤ ਦਾ ਉਦਘਾਟਨ
ਪਠਾਨਕੋਟ, 17 ਅਕਤੂਬਰ (ਸੰਧੂ)-ਸ਼ਿਵ ਸ਼ਕਤੀ ਨਾਟਕ ਕਲੱਬ ਵਲੋਂ ਪ੍ਰਧਾਨ ਹਰੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਰਾਮ ਲੀਲਾ ਦੀ ਛੇਵੀਂ ਰਾਤ ਦਾ ਉਦਘਾਟਨ ਜਲ ਸਰੋਤ ਵਿਭਾਗ ਪੰਜਾਬ ਦੇ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਤੇ ਐਮੀਨੈਂਟ ਐਕਸਪਰਟ ਨਰੇਸ਼ ਮਹਾਜਨ ਨਿਰਗੁਣ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਪਠਾਨਕੋਟ ਵਿਕਾਸ ਮੰਚ ਦੇ ਸੰਸਥਾਪਕ ਤੇ ਕੌਂਸਲਰ ਨਰਿੰਦਰ ਕਾਲਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਮਰਸਤਾ ਵਿਭਾਗ ਨਾਲ ਜੁੜੇ ਰਵਿੰਦਰ ਮਹਾਜਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਠਾਨਕੋਟ, 17 ਅਕਤੂਬਰ (ਸੰਧੂ)-ਸ਼ਿਵ ਸ਼ਕਤੀ ਨਾਟਕ ਕਲੱਬ ਵਲੋਂ ਪ੍ਰਧਾਨ ਹਰੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਰਾਮ ਲੀਲਾ ਦੀ ਛੇਵੀਂ ਰਾਤ ਦਾ ਉਦਘਾਟਨ ਜਲ ਸਰੋਤ ਵਿਭਾਗ ਪੰਜਾਬ ਦੇ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਤੇ ਐਮੀਨੈਂਟ ਐਕਸਪਰਟ ਨਰੇਸ਼ ਮਹਾਜਨ ਨਿਰਗੁਣ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਪਠਾਨਕੋਟ ਵਿਕਾਸ ਮੰਚ ਦੇ ਸੰਸਥਾਪਕ ਤੇ ਕੌਂਸਲਰ ਨਰਿੰਦਰ ਕਾਲਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਮਰਸਤਾ ਵਿਭਾਗ ਨਾਲ ਜੁੜੇ ਰਵਿੰਦਰ ਮਹਾਜਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਨਰੇਸ਼ ਮਹਾਜਨ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਦਾ ਜੀਵਨ ਸਦੀਆਂ ਤੋਂ ਲੋਕਾਂ ਨੂੰ ਮਰਿਆਦਾ, ਸਦਾਚਾਰ ਤੇ ਪਰਉਪਕਾਰ ਦੀ ਪ੍ਰੇਰਨਾ ਦਿੰਦਾ ਆ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਰਾਮਲੀਲਾ ਨਾਲ ਜੁੜਨ ਤੇ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੱਦਾ ਦਿੱਤਾ। ਕਲੱਬ ਦੇ ਸੰਚਾਲਕ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਨਰੇਸ਼ ਮਹਾਜਨ ਬਚਪਨ ਤੋਂ ਹੀ ਕ੍ਰਿਸ਼ਨਾ ਨਾਟਕ ਕਲੱਬ ਨਾਲ ਜੁੜੇ ਹੋਏ ਹਨ ਅਤੇ ਹਮੇਸ਼ਾ ਕਲੱਬ ਨੂੰ ਉਤਸ਼ਾਹਿਤ ਕਰਦੇ ਰਹੇ ਹਨ। ਇਸ ਮੌਕੇ ਕਲੱਬ ਵਲੋਂ ਨਰਿੰਦਰ ਕਾਲਾ ਤੇ ਰਵਿੰਦਰ ਮਹਾਜਨ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰੀਸ਼ ਸ਼ਰਮਾ, ਮੁਨੀਸ਼ ਸ਼ਰਮਾ, ਸੰਨੀ, ਰਾਮ ਲਾਲ, ਸੋਨੂੰ, ਮੰਨਾ ਤੇ ਹੋਰ ਮੈਂਬਰ ਹਾਜ਼ਰ ਸਨ।