ਬੇਗੋਵਾਲ ਤਾਰਾਗੜ੍ਹ ਵਿਖੇ ਲਾਲ ਚੰਦ ਕਟਾਰੂਚੱਕ ਨੇ ਰਾਮਲੀਲ੍ਹਾ ਦਾ ਕੀਤਾ ਉਦਘਾਟਨ
ਤਾਰਾਗੜ, 17 ਅਕਤੂਬਰ (ਸੋਹਨ ਲਾਲ)-ਕਸਬਾ ਬੇਗੋਵਾਲ ਤਾਰਾਗੜ੍ਹ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਾਰਟੀ ਵਰਕਰਾਂ ਨਾਲ ਰਾਮ ਲੀਲਾ ਦੀ ਸੱਤਵੀਂ ਨਾਈਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨੇ ਰਾਮਲੀਲਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਧਾਰਮਿਕ ਉਪਰਾਲੇ ਦੀ ਸਲਾਘਾ ਕੀਤੀ l ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ l ਉਨਾਂ ਕਿਹਾ ਕਿ ਇਲਾਕੇ ਵਿਚ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ ਹੈ l ਉਨਾਂ ਨੇ ਯੁਵਾ ਵਰਗ ਨੂੰ ਧਾਰਮਿਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਮਾਤਾ ਪਿਤਾ ਤੇ ਬਜ਼ੁਰਗਾਂ ਦੀ ਸੇਵਾ ਕਰਕੇ ਜੀਵਨ ਕਾਮਯਾਬ ਕਰਨ ਲਈ ਪ੍ਰੇਰਿਤ ਕੀਤਾ।
ਤਾਰਾਗੜ, 17 ਅਕਤੂਬਰ (ਸੋਹਨ ਲਾਲ)-ਕਸਬਾ ਬੇਗੋਵਾਲ ਤਾਰਾਗੜ੍ਹ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਾਰਟੀ ਵਰਕਰਾਂ ਨਾਲ ਰਾਮ ਲੀਲਾ ਦੀ ਸੱਤਵੀਂ ਨਾਈਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨੇ ਰਾਮਲੀਲਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਧਾਰਮਿਕ ਉਪਰਾਲੇ ਦੀ ਸਲਾਘਾ ਕੀਤੀ l ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ l ਉਨਾਂ ਕਿਹਾ ਕਿ ਇਲਾਕੇ ਵਿਚ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ ਹੈ l ਉਨਾਂ ਨੇ ਯੁਵਾ ਵਰਗ ਨੂੰ ਧਾਰਮਿਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਮਾਤਾ ਪਿਤਾ ਤੇ ਬਜ਼ੁਰਗਾਂ ਦੀ ਸੇਵਾ ਕਰਕੇ ਜੀਵਨ ਕਾਮਯਾਬ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪੰਜਾਬ ਸਟੇਟ ਜਨਰਲ ਸਕੱਤਰ ਮਾਝਾ ਜੋਨ ਨਰੇਸ਼ ਸੈਣੀ, ਜਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਕੌਰ, ਸਰਪੰਚ ਅਨੀਸ਼ਾ ਸੈਣੀ, ਬਲਾਕ ਸੰਮਤੀ ਮੈਂਬਰ ਨਵੀ ਸੈਣੀ, ਰਾਜੇਸ਼ ਕੁਮਾਰ ਕੁੱਦਾ, ਸਰਪੰਚ ਜੱਗਾ ਜੋਈਆ, ਸਰਪੰਚ ਨਰੇਸ਼ ਕੁਮਾਰ ਨਿੱਕਾ, ਠਾਕੁਰ ਰੀਨਾ ਪੰਚ, ਵੀਰੋ ਪੰਚ, ਰਿੰਪੀ ਸੂਰੀ, ਕਮਲੇਸ਼, ਧਰਮਪਾਲ, ਪੱਤੂ, ਗੋਰਾ, ਚੰਦੂ, ਬੱਬੂ, ਪ੍ਰੇਮ, ਥੜੂ ਰਾਮ, ਤੀਰਥ, ਧੰਮਾ ਮੰਡੀ ਵਾਲਾ, ਪ੍ਰੇਮ ਸ਼ਰਮਾ, ਪ੍ਰਧਾਨ ਸਨੀਤਾ ਮਦੀਨਪੁਰ, ਲਾਲ ਸ਼ਾਹ ਕਾਲਾ ਹਾਜਰ ਸਨ।