ਸ੍ਰੀ ਰਾਮ ਨਾਟਕ ਕਲੱਬ ਦੀ ਛੇਵੀਂ ਨਾਈਟ ਦਾ ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਕੀਤਾ ਉਦਘਾਟਨ
ਘਰੋਟਾ, 17 ਅਕਤੂਬਰ (ਸੰਜੀਵ ਗੁਪਤਾ)-ਸ਼੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੀ ਛੇਵੀਂ ਨਾਈਟ ਦਾ ਉਦਘਾਟਨ ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਬਲਾਕ ਪ੍ਰਧਾਨ ਗੁਰਨਾਮ ਸਿੰਘ ਛੀਨਾ ਹਾਜ਼ਰ ਰਹੇ।
ਘਰੋਟਾ, 17 ਅਕਤੂਬਰ (ਸੰਜੀਵ ਗੁਪਤਾ)-ਸ਼੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੀ ਛੇਵੀਂ ਨਾਈਟ ਦਾ ਉਦਘਾਟਨ ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਬਲਾਕ ਪ੍ਰਧਾਨ ਗੁਰਨਾਮ ਸਿੰਘ ਛੀਨਾ ਹਾਜ਼ਰ ਰਹੇ। ਇਹ ਸਮਾਗਮ ਡਾਇਰੈਕਟਰ ਮਦਨ ਲਾਲ ਅਤੇ ਪ੍ਰਧਾਨ ਰਾਕੇਸ਼ ਕੁਮਾਰ ਦੀ ਸਾਂਝੀ ਅਗਵਾਈ ਹੇਠ ਸ਼ੁਰੂ ਹੋਇਆ। ਇਸ ਦੌਰਾਨ ਰਾਵਣ ਦਰਬਾਰ ਦੇ ਪ੍ਰਸੰਗ ਦਾ ਸ਼ਾਨਦਾਰ ਮੰਚਨ ਕੀਤਾ ਗਿਆ, ਜਿਸ ਨੂੰ ਦੇਖਣ ਲਈ ਦਰਸ਼ਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਮੁੱਖ ਮਹਿਮਾਨ ਜੋਗਿੰਦਰਪਾਲ ਨੇ ਕਿਹਾ ਕਿ ਰਾਮ ਲੀਲਾ ਭਾਰਤੀ ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਦਾ ਮਹੱਤਵਪੂਰਨ ਹਿੱਸਾ ਹੈ। ਇਹ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਸਮਾਜ ਨੂੰ ਚੰਗੇ ਸੰਸਕਾਰ, ਆਦਰਸ਼ ਜੀਵਨ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪ੍ਰੇਰਣਾ ਦੇਣ ਦਾ ਮਾਧਿਅਮ ਵੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼੍ਰੀ ਰਾਮ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਣ, ਆਪਣੇ ਚਰਿੱਤਰ ਦਾ ਨਿਰਮਾਣ ਕਰਨ ਅਤੇ ਮਾਤਾ-ਪਿਤਾ ਦੀ ਸੇਵਾ ਤੇ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ। ਇਸ ਤੋਂ ਪਹਿਲਾਂ ਰਾਵਣ ਦਰਬਾਰ ਦੇ ਪ੍ਰਸੰਗ ਦਾ ਮੰਚਨ ਕੀਤਾ ਗਿਆ। ਅੰਤ ਵਿਚ ਕਲੱਬ ਵਲੋਂ ਮੁੱਖ ਮਹਿਮਾਨ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਜੇ ਮਹਾਜਨ, ਦੇਵ ਦੱਤ, ਜਤਿੰਦਰ, ਹਿਤੇਸ਼ ਵਿਗ, ਸ਼ੇਖਰ, ਰਾਣਾ ਰਾਜਿੰਦਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।