ਸੱਤਾ ਸੰਭਾਲਣ ਤੋਂ ਪਹਿਲਾਂ ਮਾਨ ਸਰਕਾਰ ਦੇ ਵਾਅਦੇ ਵਫਾ ਨਹੀਂ ਹੋਏ-ਕਾਮਰੇਡ ਸੈਣੀ
ਗੁਰਦਾਸਪੁਰ, 16 ਅਕਤੂਬਰ (ਚੱਕਰਾਜਾ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਜੋ ਵਾਅਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਕੀਤੇ ਸਨ, ਉਹ ਵਫਾ ਨਹੀਂ ਹੋਏ। ਜਦੋਂ ਕਿ ਮਾਨ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ਵਿਚ ਭਰੋਸਾ ਦਿੱਤਾ ਸੀ ਕਿ ਪੈਨਸ਼ਨਰਾਂ ਨੂੰ 2.
ਗੁਰਦਾਸਪੁਰ, 16 ਅਕਤੂਬਰ (ਚੱਕਰਾਜਾ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਜੋ ਵਾਅਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਕੀਤੇ ਸਨ, ਉਹ ਵਫਾ ਨਹੀਂ ਹੋਏ। ਜਦੋਂ ਕਿ ਮਾਨ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ਵਿਚ ਭਰੋਸਾ ਦਿੱਤਾ ਸੀ ਕਿ ਪੈਨਸ਼ਨਰਾਂ ਨੂੰ 2.59 ਗੁਣਾਂਕ ਦਾ ਫੈਕਟਰ ਦੇਵਾਂਗੇ ਤੇ ਨਾਲ ਹੀ ਕੇਂਦਰ ਦੀ ਤਰਜ ’ਤੇ ਨਾਲੋਂ ਨਾਲ ਡੀ.ਏ, ਪਿਛਲਾ ਬਕਾਇਆ, ਪੇਅ ਕਮਿਸ਼ਨ ਦਾ ਸਾਰਾ ਬਕਾਇਆ ਇਕੋ ਕਿਸ਼ਤ ’ਚ ਤੇ ਮੈਡੀਕਲ ਭੱਤਾ 2 ਹਜਾਰ ਕੀਤਾ ਜਾਵੇਗਾ। ਪਰ ਸਭ ਕੁਝ ਇਸ ਦੇ ਉਲਟ ਹੋਇਆ, ਕਿਉਂਕਿ ਸਾਢੇ 4 ਸਾਲ ਦਾ ਸਮਾਂ ਬੀਤਣ ਉਪਰੰਤ ਸਾਂਝੇ ਫਰੰਟ ਨੂੰ ਪੰਜਾਬ ਸਰਕਾਰ ਖਿਲਾਫ ਸੜਕਾਂ ’ਤੇ ਰੋਸ ਰੈਲੀਆਂ ਤੇ ਸੰਘਰਸ਼ ਕਰਦਿਆ ਹੋ ਗਏ ਹਨ। ਪਰ ਮਾਨ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਆਗੂ ਤੇ ਸੀਟੂ ਦੇ ਜਿਲ੍ਹਾ ਵਿੱਤ ਸਕੱਤਰ ਕਾਮਰੇਡ ਅਮਰਜੀਤ ਸਿੰਘ ਸੈਣੀ ਤੇ ਰਘਬੀਰ ਸਿੰਘ ਚਾਹਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਦਾਲਤ ਨੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਮਾਨਹਾਨੀ ਕਰੀਮੀਨਲ ਨੋਟਿਸ ਭੇਜਿਆ ਹੈ ਕਿ 19 ਅਕਤੂਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਡੀ.ਏ ਤੇ ਹੋਰ ਮੰਗਾਂ ਬਾਰੇ ਹਲਫੀਆ ਬਿਆਨ ਦਿੱਤਾ ਜਾਵੇ। ਹੁਣ ਸਾਂਝੀ ਤਾਲਮੇਲ ਕਮੇਟੀ ਨੇ ਫੈਸਲਾ ਕੀਤਾ ਕਿ ਇਕ ਸਿਆਸੀ ਵਿੰਗ ਬਣਾਇਆ ਜਾਵੇਗਾ ਕਿ ਵੋਟ ਕਿਸ ਪਾਰਟੀ ਨੂੰ ਪਾਉਣੀ ਹੈ। ਜੇਕਰ ਪੰਜਾਬ ਸਰਕਾਰ ਨੇ 30 ਅਕਤੂਬਰ ਤੱਕ ਜਾਂ ਦੀਵਾਲੀ ਤੋਂ ਪਹਿਲਾਂ ਹੱਕੀ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ 2027 ਦੀਆਂ ਚੋਣਾਂ ਵਿਚ ਪੈਨਸ਼ਨਰਾਂ ਤੇ ਮੁਲਾਜਮਾਂ ਤੋਂ ਕੋਈ ਵੀ ਵੋਟ ਦੀ ਆਸ ਪੰਜਾਬ ਸਰਕਾਰ ਨਾ ਰੱਖੇ ਅਤੇ ਖਮਿਆਜਾ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਗੁਰਮੀਤ ਸਿੰਘ ਥਾਣੇਵਾਲ, ਕੁਲਜੀਤ ਸਿੰਘ ਸਿਧਵਾਂ, ਕਰਨੈਲ ਸਿੰਘ ਭੁਲੇਚੱਕ, ਮਨਮੋਹਨ ਸਿੰਘ ਛੀਨਾ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਰਘਬੀਰ ਸਿੰਘ ਬਡਵਾਲ, ਗੁਰਨਾਮ ਸਿੰਘ, ਵਿਜੇ ਕੁਮਾਰ, ਕਵਲਜੀਤ ਸ਼ਰਮਾ ਅਤੇ ਮੈਨੂੰਅਲ ਨਾਹਰ ਆਦਿ ਹਾਜਰ ਸਨ ।