ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦਿਆ ਹੀ ਲੋਕਾਂ ਨੂੰ ਦਿਆਂਗੇ ਪਹਿਲਾਂ ਵਾਲੀਆਂ ਸਾਰੀਆਂ ਸੁੱਖ-ਸਹੂਲਤਾਂ : ਸੋਨੂੰ ਲੰਗਾਹ
ਕੋਟਲੀ ਸੂਰਤ ਮੱਲ੍ਹੀ, 16 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ’ਚ ਆ ਰਹੀਆ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਸ੍ਰੋਮਣੀ ਅਕਾਲੀ ਦਲ (ਬ) ਵਲੋਂ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਲਈ ਘਰ-ਘਰ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਤਹਿਤ ਸ੍ਰੋਮਣੀ ਅਕਾਲੀ ਦਲ (ਬ) ਦੇ ਯੂਥਵਿੰਗ ਦੇ ਕੌਮੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਨੇੜਲੇ ਪਿੰਡ ਢਿਲਵਾਂ ਵਿਖੇ ਇਸ ਮੁਹਿੰਮ ਤਹਿਤ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਲੋਕਾਂ ਨੂੰ ਸ਼ੋ੍ਮਣੀ ਅਕਾਲੀ ਦਲ(ਬ) ਦੇ ਹੱਕ ’ਚ ਲਾਮਬੰਦ ਕੀਤਾ। ਇਸ ਸਬੰਧੀ ਸਰਕਲ ਪ੍ਰਧਾਨ ਜਥੇ.
ਕੋਟਲੀ ਸੂਰਤ ਮੱਲ੍ਹੀ, 16 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ’ਚ ਆ ਰਹੀਆ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਸ੍ਰੋਮਣੀ ਅਕਾਲੀ ਦਲ (ਬ) ਵਲੋਂ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਲਈ ਘਰ-ਘਰ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਤਹਿਤ ਸ੍ਰੋਮਣੀ ਅਕਾਲੀ ਦਲ (ਬ) ਦੇ ਯੂਥਵਿੰਗ ਦੇ ਕੌਮੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਨੇੜਲੇ ਪਿੰਡ ਢਿਲਵਾਂ ਵਿਖੇ ਇਸ ਮੁਹਿੰਮ ਤਹਿਤ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਲੋਕਾਂ ਨੂੰ ਸ਼ੋ੍ਮਣੀ ਅਕਾਲੀ ਦਲ(ਬ) ਦੇ ਹੱਕ ’ਚ ਲਾਮਬੰਦ ਕੀਤਾ। ਇਸ ਸਬੰਧੀ ਸਰਕਲ ਪ੍ਰਧਾਨ ਜਥੇ. ਬਲਵਿੰਦਰ ਸਿੰਘ ਢਿਲਵਾਂ ਵਲੋਂ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਨੂੰ ਸਬੋਧਨ ਕਰਦਿਆਂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚਲ ਰਹੀ ਇਸ ਮੁਹਿੰਮ ਲੋਕਾਂ ਵਲੋਂ ਭਰਵਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਪੰਜਾਬ ਦੇ ਲੋਕਾਂ ਨੇ ਸ਼ੋ੍ਮਣੀ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ’ਤੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਢਿਲਵਾ, ਜਥੇਦਾਰ ਕੁਲਜੀਤ ਸਿੰਘ ਮਝੈਲ, ਰਜਿੰਦਰ ਸਿੰਘ ਵੈਰੋਕੇ, ਨਵਜੋਤ ਸਿੰਘ ਫੱਤੂਪੁਰ ਨੌਜਵਾਨ ਆਗੂ, ਪ੍ਰਭਜੋਤ ਸਿੰਘ ਦੋਲੋਵਾਲ, ਸਰਵਨ ਸਿੰਘ ਲੁਕਮਾਨੀਆ, ਬਲਵਿੰਦਰ ਸਿੰਘ ਮੰਗਾ ਕੋਟਲੀ, ਬਲਕਾਰ ਸਿੰਘ ਚੈਨੇਵਾਲ, ਕਰਮ ਸਿੰਘ ਚੈਨੈਵਾਲ , ਜਥੇਦਾਰ ਲਖਵਿੰਦਰ ਸਿੰਘ ਲੱਖਾ ਢਿਲਵਾ, ਸੁਖਦੇਵ ਸਿੰਘ ਮੰਮਣ, ਮੰਨੂੰ ਮੰਮਣ, ਬੀਰਾ ਲਾਲਪੁਰ, ਬਲਕਾਰ ਮਸੀਹ ਰਾਏਚੱਕ, ਗੁਰਦਿਆਲ ਸਿੰਘ ਰਾਏਮਲ, ਡਾਕਟਰ ਕੰਵਲਜੀਤ ਸਿੰਘ ਉਦੋਵਾਲੀ, ਸੁਲੱਖਣ ਸਿੰਘ ਮਲਕਪੁਰ, ਨਾਨਕ ਸਿੰਘ ਢੇਸੀਆ, ਜਗਦੀਪ ਸਿੰਘ ਚੈਨੇਵਾਲ, ਧਰਮਿੰਦਰ ਸਿੰਘ ਬੱਬਾ, ਡਾ ਬਲਰਾਜ ਸਿੰਘ, ਜੋਤੀ ਧਾਰੋਵਾਲੀ, ਕਰਨਦੀਪ ਸਿੰਘ ਢਿਲਵਾ, ਜਸਪਿੰਦਰ ਸਿੰਘ ਝੰਗੀ ਆਦਿ ਹਾਜ਼ਰ ਸਨ।