ਅਨੁਸੂਚਿਤ ਜਾਤੀਆਂ ਦੇ ਅੰਦਰ ਉਪ-ਵਰਗੀਕਰਨ ਦਾ ਕੇਸ ਜਿੱਤਣ ’ਤੇ ਡਾ. ਕਸ਼ਮੀਰ ਸਿੰਘ ਖੁੰਡਾ ਦਾ ਸਨਮਾਨ
ਧਾਰੀਵਾਲ , 16 ਅਕਤੂਬਰ (ਲਖਬੀਰ ਖੁੰਡਾ)-ਅਨੁਸੂਚਿਤ ਜਾਤੀਆਂ ਦੇ ਅੰਦਰ ਉਪ-ਵਰਗੀਕਰਨ ਦਾ ਕੇਸ ਜਿੱਤਣ ਤੋਂ ਬਾਅਦ ਚੇਨਈ ਹਵਾਈ ਅੱਡੇ (ਰਾਜਧਾਨੀ ਤਾਮਿਲਨਾਡੂ) ਵਿਖ਼ੇ ਡਾ. ਕਸ਼ਮੀਰ ਸਿੰਘ ਖੁੰਡਾ ਨੂੰ ਰਵਾਇਤੀ ਸ਼ਾਲ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਧਾਰੀਵਾਲ , 16 ਅਕਤੂਬਰ (ਲਖਬੀਰ ਖੁੰਡਾ)-ਅਨੁਸੂਚਿਤ ਜਾਤੀਆਂ ਦੇ ਅੰਦਰ ਉਪ-ਵਰਗੀਕਰਨ ਦਾ ਕੇਸ ਜਿੱਤਣ ਤੋਂ ਬਾਅਦ ਚੇਨਈ ਹਵਾਈ ਅੱਡੇ (ਰਾਜਧਾਨੀ ਤਾਮਿਲਨਾਡੂ) ਵਿਖ਼ੇ ਡਾ.ਕਸ਼ਮੀਰ ਸਿੰਘ ਖੁੰਡਾ ਨੂੰ ਰਵਾਇਤੀ ਸ਼ਾਲ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਹੋਏ ਡਾਕਟਰ ਕਸ਼ਮੀਰ ਸਿੰਘ ਖੁੰਡਾ ਨੇ ਦੱਸਿਆ ਕਿ ਇਹ ਜਿੱਤ ਮੇਰੀ ਇਕੱਲੇ ਦੀ ਨਹੀਂ ਇਹ ਸਾਰੀ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਵਲੋਂ ਕੀਤੀਆਂ ਅਰਦਾਸਾਂ ਦੀ ਜਿੱਤ ਹੈ। ਇਸ ਮੌਕੇ ਮਦੀਗਾ ਰਿਜ਼ਰਵੇਸ਼ਨ ਪੋਰਾਟਾ,ਸੰਮਤੀ-ਐਮ.ਆਰ.ਪੀ.ਐਸ., ਤਾਮਿਲਨਾਡੂ ਸੂਬਾ ਪ੍ਰਧਾਨ ਲੋਕੇਸ਼ ਕੁਮਾਰ, (ਬੀ.ਐਸ.ਸੀ.ਡੀਟੀ.ਐਡ), ਰਾਜ ਪ੍ਰਧਾਨ-ਐਮ.ਆਰ.ਪੀ.ਐਸ, ਬੀ.ਵਸੰਥਰਾਓ ਸੂਬਾ ਪ੍ਰਧਾਨ: ਮਦੀਗਾ ਕਰਮਚਾਰੀ ਫੈਡਰੇਸ਼ਨ, ਟੀ.ਗੋਪੀ ਰਾਜ ਸਕੱਤਰ, ਮਦੀਗਾ ਕਰਮਚਾਰੀ ਫੈਡਰੇਸ਼ਨ ਅਤੇ ਐਨ.ਡੀ.ਪਰਸੁਰਮਨ, ਜ਼ਿਲ੍ਹਾ ਪ੍ਰਧਾਨ ਚੇਨਈ ਆਦਿ ਹਾਜ਼ਰ ਸਨ।