18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਡਾਕਟਰ ਰਾਜੀਵ ਖੋਸਲਾ ਨੇ ਸਰਕਾਰੀ ਕਾਲਜ ਲਾਧੂਪੁਰ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਪ੍ਰਿੰਸੀਪਲ ਡਾਕਟਰ ਰੋਮੀ ਅਰੋੜਾ ਦੇ ਸਵੈਇਛਤ ਸੇਵਾ ਮੁਕਤੀ ਲੈਣ ਉਪਰੰਤ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਐਮ. ਆਰ.

Ad Position 21
No active advertisement
ਅਜੀਤ ਡੈਸਕ 17-10-2026
ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਪ੍ਰਿੰਸੀਪਲ ਡਾਕਟਰ ਰੋਮੀ ਅਰੋੜਾ ਦੇ ਸਵੈਇਛਤ ਸੇਵਾ ਮੁਕਤੀ ਲੈਣ ਉਪਰੰਤ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਐਮ.ਆਰ.ਪੀ.ਡੀ. ਸਰਕਾਰੀ ਕਾਲਜ ਤਲਵਾੜਾ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਖੋਸਲਾ ਨੂੰ ਸਰਕਾਰੀ ਕਾਲਜ ਲਾਧੂਪੁਰ ਦਾ ਵਾਧੂ ਚਾਰਜ (ਡੀ.ਡੀ.ਓ .ਪਾਵਰਾਂ) ਦਿੱਤਾ ਗਿਆ, ਜਿਸ ’ਤੇ ਡਾਕਟਰ ਰਾਜੀਵ ਖੋਸਲਾ ਨੇ ਸਰਕਾਰੀ ਕਾਲਜ ਲਾਧੂਪੁਰ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ। ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਡਾਕਟਰ ਖੋਸਲਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਏ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾਕਟਰ ਅਸ਼ਵਨੀ ਭੱਲਾ, ਪ੍ਰਿੰਸੀਪਲ ਡਾਕਟਰ ਹਰਵਿੰਦਰ ਸਿੰਘ ਸਰਕਾਰੀ ਕਾਲਜ ਸਾਹਿਬਾਜਪੁਰ, ਸਾਬਕਾ ਜ਼ਿਲ੍ਹਾ ਕੈਰੀਅਰ ਕੌਂਸਲਰ ਪਰਮਿੰਦਰ ਸਿੰਘ ਸੈਣੀ, ਪ੍ਰੋਫੈਸਰ ਦਨੇਸ਼ ਕੁਮਾਰ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਵੀ ਕਾਲਜ ਵਲੋਂ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾਕਟਰ ਖੋਸਲਾ ਨੇ ਕਾਲਜ ਸਮੂਹ ਸਟਾਫ ਨਾਲ ਮੀਟਿੰਗ ਕਰਕੇ ਕਾਲਜ ਦੇ ਪ੍ਰਬੰਧਾਂ ਤੇ ਹੋਰ ਅਹਿਮ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਪ੍ਰੋਫੈਸਰ ਕੁਲਦੀਪ ਸਿੰਘ, ਪ੍ਰੋਫੈਸਰ ਮਲਕੀਤ ਸਿੰਘ, ਡਾਕਟਰ ਪਵਨ ਕੁਮਾਰ, ਪ੍ਰੋਫੈਸਰ ਜਸਬੀਰ ਸਿੰਘ ਲਾਇਬ੍ਰੇਰੀਅਨ, ਪ੍ਰੋਫੈਸਰ ਸੁਖਬੀਰ ਕੌਰ, ਕਲਰਕ ਸੁਰੇਸ਼ ਕੁਮਾਰ ਤੇ ਕਾਲਜ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਨਿੱਕੇ ਘੁੰਮਣ 23 ਤੋਂ ਤਿੰਨ ਦਿਨ ਚੱਲਣਗੇ ਇਲਾਹੀ ਗੁਰ... ਅਗਲੀ ਖ਼ਬਰ ਜਬਲਪੁਰ ਵਿਖੇ ਰਾਸ਼ਟਰੀ ਪੱਧਰ ਦੀ ਬਾਕਸਿੰਗ ਚੈਂਪੀਅਨਸ਼ਿਪ ’ਚ ’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਖਿਡਾਰੀਆਂ ਨੇ ਮਾ...
Ad Position 24