18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਾਸ਼ਟਰੀ ਏਕਤਾ ਦਿਵਸ' ਮੌਕੇ ਚੰਡੀਗੜ੍ਹ ਤੋਂ ਗੁਜਰਾਤ ਲਈ ਮੋਟਰਸਾਈਕਲ ਰੈਲੀ ਰਵਾਨਾ

ਚੰਡੀਗੜ੍ਹ, 18 ਅਕਤੂਬਰ - ਡੀ.ਜੀ.ਪੀ. ਸਾਗਰ ਪ੍ਰੀਤ ਹੁੱਡਾ ਨੇ ਰਾਸ਼ਟਰੀ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ...

Ad Position 21
No active advertisement
ਅਜੀਤ ਡੈਸਕ 18-10-2026

ਚੰਡੀਗੜ੍ਹ, 18 ਅਕਤੂਬਰ - ਡੀ.ਜੀ.ਪੀ. ਸਾਗਰ ਪ੍ਰੀਤ ਹੁੱਡਾ ਨੇ ਰਾਸ਼ਟਰੀ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ, "... 'ਰਾਸ਼ਟਰੀ ਏਕਤਾ ਦਿਵਸ' ਮੌਕੇ ਚੰਡੀਗੜ੍ਹ ਤੋਂ ਇਕ ਮੋਟਰਸਾਈਕਲ ਰੈਲੀ ਨੂੰ ਰਵਾਨਾ ਕੀਤਾ ਗਿਆ, ਜਿਸ ਵਿਚ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਪੁਲਿਸ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਰੈਲੀ ਦਿੱਲੀ ਅਤੇ ਫਿਰ ਗੁਜਰਾਤ ਤੱਕ ਜਾਵੇਗੀ। ਇਸ ਦੌਰਾਨ ਰਸਤੇ ਵਿਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।"
ਲੱਦਾਖ ਪੁਲਿਸ ਦੇ ਐਸ.ਆਈ. (SI) ਅਬਦੁਲ ਹੁਸੈਨ  ਨੇ ਕਿਹਾ, "... ਇਸ ਰੈਲੀ ਦਾ ਮੁੱਖ ਮਕਸਦ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਹੈ। ਇਹ ਰੈਲੀ ਗੁਜਰਾਤ ਦੇ ਏਕਤਾ ਨਗਰ ਵਿਖੇ ਸਮਾਪਤ ਹੋਵੇਗੀ।"

Ad Position 22
No active advertisement
ਪਿਛਲੀ ਖ਼ਬਰ ਇਸ ਔਖੇ ਸਮੇਂ ਚ ਅਸੀਂ ਬੰਗਾਲ ਦੇ ਸਾਰੇ ਲੋਕਾਂ ਨਾਲ ਖੜ੍ਹੇ ਹਾਂ - ਦੁਰਗਾ ਪੂਜਾ ਦੌਰਾਨ ਹੋਈ ਭਗਦੜ 'ਤੇ, ਨਿਤਿਨ ਨਬੀਨ ਅਗਲੀ ਖ਼ਬਰ ਤੜਕਸਾਰ ਹੀ ਫ਼ਰੀਦਕੋਟ ਪੁਲਿਸ ਪਹੁੰਚੀ ਮਾਡਰਨ ਜੇਲ੍ਹ, ਚਲਾਇਆ ਸਰਚ ਅਭਿਆਨ
Ad Position 24