ਓਵਰਲੋਡ ਟਰੈਕਟਰ-ਟਰਾਲੀਆਂ ਨਾਲ ਵਾਪਰ ਸਕਦਾ ਵੱਡਾ ਹਾਦਸਾ
ਗੁਰਦਾਸਪੁਰ, 13 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਤੇ ਆਸ ਪਾਸ ਕਸਬਿਆਂ ਅੰਦਰ ਓਵਰਲੋਡ ਟਿਪਰਾਂ ਤੇ ਟਰੈਕਟਰ ਟਰਾਲੀਆਂ ਨਾਲ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਕਈ ਵਾਰ ਤਾਂ ਓਵਰਲੋਡ ਟਰੈਕਟਰ ਟਰਾਲੀਆਂ ਦੇ ਅਗਲੇ ਟਾਇਰ ਉਪਰ ਚੁੱਕੇ ਜਾਣ ਨਾਲ ਟਰੈਕਟਰ ਚਾਲਕ ਲਈ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ।
ਗੁਰਦਾਸਪੁਰ, 13 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਤੇ ਆਸ ਪਾਸ ਕਸਬਿਆਂ ਅੰਦਰ ਓਵਰਲੋਡ ਟਿਪਰਾਂ ਤੇ ਟਰੈਕਟਰ ਟਰਾਲੀਆਂ ਨਾਲ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਕਈ ਵਾਰ ਤਾਂ ਓਵਰਲੋਡ ਟਰੈਕਟਰ ਟਰਾਲੀਆਂ ਦੇ ਅਗਲੇ ਟਾਇਰ ਉਪਰ ਚੁੱਕੇ ਜਾਣ ਨਾਲ ਟਰੈਕਟਰ ਚਾਲਕ ਲਈ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਇਸ ਸਬੰਧੀ ਵਾਤਾਵਰਨ ਪ੍ਰੇਮੀ ਤੇ ਉੱਘੇ ਸਮਾਜ ਸੇਵਕ ਮਨਮੋਹਨ ਸਿੰਘ ਭਾਗੋਵਾਲੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਪੁਲਿਸ ਤੇ ਆਰ.ਟੀ.ਓ ਗੁਰਦਾਸਪੁਰ ਨੇ ਓਵਰਲੋਡ ਵਾਹਨਾਂ ਪ੍ਰਤੀ ਭਾਰੀ ਸ਼ਿਕੰਜਾ ਕੱਸਿਆ ਹੈ। ਪਰ ਉਸ ਦੇ ਬਾਵਜੂਦ ਵਾਹਨ ਚਾਲਕ ਆਪਣੀ ਜਿੰਦਗੀ ਦੀ ਪ੍ਰਵਾਹ ਨਹੀਂ ਕਰਦੇ ਤੇ ਕਈ ਵਾਰ ਹਾਦਸਾ ਹੋਣ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਮਾਈਨਿੰਗ ਵਾਲੀਆਂ ਟਿਪਰਾਂ ਤੇ ਟਰਾਲੀਆਂ ਅਕਸਰ ਹੀ ਓਵਰਲੋਡ ਹੁੰਦੀਆਂ ਹਨ ਜੋ ਦੂਜਿਆਂ ਲਈ ਵੀ ਖਤਰਾ ਬਣਦੀਆਂ ਹਨ ਅਤੇ ਲੋਕਾਂ ਦਾ ਨੁਕਸਾਨ ਕਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਆਰ.ਟੀ.ਓ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਵੀ ਉਠਾਇਆ ਹੈ। ਪਰ ਫਿਰ ਵੀ ਲੋਕ ਇਸ ਕਾਰਜ ਤੋਂ ਬਾਜ ਨਹੀਂ ਆਉਂਦੇ। ਉਨ੍ਹਾਂ ਨੇ ਆਰ.ਟੀ.ਓ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਓਵਰਲੋਡ ਵਾਹਨਾਂ ਪ੍ਰਤੀ ਸ਼ਿਕੰਜਾ ਕੱਸਿਆ ਜਾਵੇ, ਜਿਸ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ। 13ਜੀਆਰਪੀ12 ਟਰੈਕਟਰ ਟਰਾਲੀ ’ਤੇ ਲੱਦੀਆਂ ਲੋੜ ਤੋਂ ਵੱਧ ਬੋਰੀਆਂ। ਤਸਵੀਰ: ਵਿਸ਼ਾਲ ਮੁੰਨਾ