12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰਮਨ ਬਹਿਲ ਨੇ ਵੱਖ-ਵੱਖ ਸਕੂਲਾਂ ’ਚ ਮੈਗਾ ਮਾਪੇ ਅਧਿਆਪਕ ਮਿਲਣੀ ਸਮਾਗਮਾਂ ’ਚ ਕੀਤੀ ਸ਼ਿਰਕਤ

ਗੁਰਦਾਸਪੁਰ, 11 ਅਕਤੂਬਰ (ਚੱਕਰਾਜਾ)-ਸਰਕਾਰੀ ਸਕੂਲਾਂ ’ਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਵਿਦਿਅਕ ਕਾਰਗੁਜ਼ਾਰੀ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਜ਼ਿਲ੍ਹੇ ਗੁਰਦਾਸਪੁਰ ’ਚ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਜਿਸ ’ਚ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੁਰਦਾਸਪੁਰ, ਪ੍ਰਾਇਮਰੀ ਸਕੂਲ ਕਚਹਿਰੀ ਰੋਡ ਤੇ ਬਹਿਰਾਮਪੁਰ ਰੋਡ ਤੇ ਮਿਡਲ ਸਕੂਲ ਸਾਧੂਚੱਕ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਵਿਦਿਆਰਥੀਆਂ ਤੇ ਮਾਪਿਆਂ ਨਾਲ ਗੱਲਬਾਤ ਕੀਤੀ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 12-10-2026
ਗੁਰਦਾਸਪੁਰ, 11 ਅਕਤੂਬਰ (ਚੱਕਰਾਜਾ)-ਸਰਕਾਰੀ ਸਕੂਲਾਂ ’ਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਵਿਦਿਅਕ ਕਾਰਗੁਜ਼ਾਰੀ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਜ਼ਿਲ੍ਹੇ ਗੁਰਦਾਸਪੁਰ ’ਚ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਜਿਸ ’ਚ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੁਰਦਾਸਪੁਰ, ਪ੍ਰਾਇਮਰੀ ਸਕੂਲ ਕਚਹਿਰੀ ਰੋਡ ਤੇ ਬਹਿਰਾਮਪੁਰ ਰੋਡ ਤੇ ਮਿਡਲ ਸਕੂਲ ਸਾਧੂਚੱਕ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਵਿਦਿਆਰਥੀਆਂ ਤੇ ਮਾਪਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਕੌਰ ਸ.ਕੰ.ਸ.ਸ.ਸ ਗੁਰਦਾਸਪੁਰ, ਬੀ.ਪੀ.ਈ.ਓ ਰਾਕੇਸ਼ ਸ਼ਰਮਾ ਗੁਰਦਾਸਪੁਰ-2, ਹੈੱਡ ਟੀਚਰ ਸੁਖਬੀਰ ਕੌਰ ਬਹਿਰਾਮਪੁਰ ਰੋਡ, ਹੈੱਡ ਟੀਚਰ ਕੰਵਲਜੀਤ ਕੌਰ ਕਚਿਹਰੀ ਰੋਡ, ਹੈੱਡ ਮਾਸਟਰ ਦਵਿੰਦਰ ਸ਼ਰਮਾ ਸ.ਹ.ਸ ਸਾਧੂਚੱਕ, ਸੇਵਾ ਮੁਕਤ ਪ੍ਰਿੰਸੀਪਲ ਬਲਬੀਰ ਸਿੰਘ, ਹਲਕਾ ਕੋਆਰਡੀਨੇਟਰ ਐਜੂਕੇਸ਼ਨ ਗੁਰਦਾਸਪੁਰ, ਅਸ਼ਵਨੀ ਕੁਮਾਰ, ਸੰਜੀਵ ਸਰਪਾਲ, ਐਜੂਕੇਸ਼ਨਿਸਟ, ਸਰਪੰਚ ਰਜਤ ਗੰਜੂ, ਮੈਂਬਰ ਰਜਿੰਦਰ ਕੁਮਾਰ, ਚੇਅਰਮੈਨ ਸਕੂਲ ਮਨੇਜਮੈਂਟ ਕਮੇਟੀ ਨਿੰਮਾ ਤੇ ਬੱਚਿਆਂ ਦੇ ਮਾਪੇ ਹਾਜਰ ਸਨ। ਰਮਨ ਬਹਿਲ ਨੇ ਦੱਸਿਆ ਕਿ ਉਹ ਅੱਜ ਮਾਪਿਆਂ ਨੂੰ ਮਿਲੇ ਹਨ ਤੇ ਮਾਪਿਆਂ ਵਲੋਂ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਦਿੱਤੇ ਸੁਖਾਵੇਂ ਮਾਹੌਲ ਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ। ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰੀ ਸਕੂਲ ਦੇਸ਼ ਦੇ ਸਭ ਤੋਂ ਵਧੀਆ ਸਕੂਲ ਬਣਨ ਦਾ ਵਾਅਦਾ ਨਿਭਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਪਹਿਲੀ ਵਾਰ ਹੋਇਆ ਕਿ ਕੇਂਦਰੀ ਜਾਂਚ ਏਜੰਸੀਆਂ ਉੱਪਰ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਹੋਵੇ : ਲੋਧੀਨੰਗਲ ਅਗਲੀ ਖ਼ਬਰ ਪਿੰਡ ਭਾਗੋਕਾਵਾਂ ਦੀ ਪੰਚਾਇਤ ਵਲੋਂ ਆਂਗਣਵਾੜੀ ਸੈਂਟਰ ਨੂੰ ਇਨਵਰਟਰ ਤੇ ਅਲਮਾਰੀ ਭੇਟ
Ad Position 24