12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੁਰਾਣਾ ਸ਼ਾਲਾ ’ਚ ਪਾਵਰਕਾਮ ਦੇ ਪੈਨਸ਼ਨਰਾਂ ਮੀਟਿੰਗ

ਗੁਰਦਾਸਪੁਰ, 12 ਅਕਤੂਬਰ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ 66 ਕੇ. ਵੀ.

Ad Position 21
No active advertisement
ਅਜੀਤ ਡੈਸਕ 13-10-2026
ਗੁਰਦਾਸਪੁਰ, 12 ਅਕਤੂਬਰ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ 66 ਕੇ.ਵੀ. ਬਿਜਲੀ ਘਰ ਪੁਰਾਣਾ ਸ਼ਾਲਾ ਵਿਖੇ ਦਰਸ਼ਨ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸਰਕਲ ਸਕੱਤਰ ਗੁਰਦਾਸਪੁਰ ਸੁਰਿੰਦਰ ਪੱਪੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਵਿਚ ਪੈਨਸ਼ਨਰਾਂ ਦੀਆਂ ਮੰਡਲ ਨਾਲ ਸਬੰਧਿਤ ਮੰਗਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਮੰਡਲ ਕਮੇਟੀ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਸਮੇਂ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦਾ ਡੀ.ਏ. ਰਹਿੰਦਾ 10 ਪ੍ਰਤੀਸ਼ਤ ਉਸ ਦਾ ਬਕਾਇਆ ਤੇ ਪਹਿਲਾਂ ਦਿੱਤੇ 8 ਪ੍ਰਤੀਸ਼ਤ ਡੀ.ਏ. ਦਾ ਬਕਾਇਆ ਦੁਸਹਿਰੇ ਤੋਂ ਪਹਿਲਾਂ ਦੇਣ ਦੀ ਵੀ ਮੰਗ ਕੀਤੀ ਗਈ । ਇਸ ਸਮੇਂ ਬੋਲਦਿਆਂ ਸੁਰਿੰਦਰ ਪੱਪੂ, ਰਘਬੀਰ ਸਿੰਘ ਅਤੇ ਦਰਸ਼ਨ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਡੀ.ਏ. ਉਸ ਦਾ ਬਕਾਇਆ 2.59 ਫੈਕਟਰ ਨਾਲ ਸੋਧ ਕੇ ਪੈਨਸ਼ਨ ਜਾਰੀ ਨਾ ਕੀਤੀ, 23 ਸਾਲਾ ਸਕੇਲ ਬਿਨਾਂ ਸ਼ਰਤ ਪੈਨਸ਼ਨਰਾਂ ਨੂੰ ਜਲਦੀ ਨਾ ਦਿੱਤਾ ਤਾਂ ਪੈਨਸ਼ਨਰ ਮੁਲਾਜ਼ਮ ਫਰੰਟ ਅਤੇ ਤਾਲਮੇਲ ਕਮੇਟੀ ਵਲੋਂ ਜੋ ਵੀ ਸੰਘਰਸ਼ 21-22 ਅਕਤੂਬਰ ਤੋਂ ਦਿੱਤਾ ਜਾਵੇਗਾ ਉਸ ਨੂੰ ਪਹਿਲਾਂ ਦੀ ਤਰ੍ਹਾਂ ਵੱਧ ਚੜ ਕੇ ਲਾਗੂ ਕੀਤਾ ਜਾਵੇਗਾ । ਇਸ ਸਮੇਂ ਸਾਬਕਾ ਇੰਜ: ਮਲਕੀਤ ਸਿੰਘ, ਸਾਬਕਾ ਇੰਜੀ: ਮਨੀ ਸਿੰਘ, ਦਰਸ਼ਨ ਲਾਲ, ਪਿਆਰਾ ਸਿੰਘ, ਸੁਰਜੀਤ ਸਿੰਘ ਭੱਟੀਆ, ਪੂਰਨ ਸਿੰਘ, ਕਿਸਾਨ ਆਗੂ ਸੁਖਵਿੰਦਰ ਸਿੰਘ ਸਿੰਦਾ, ਜੋਗਾ ਸਿੰਘ, ਮਨਜੀਤ ਕੌਰ ਬਾਜਵਾ, ਹੀਰਾ ਸਿੰਘ ਸੈਣੀ, ਸੈਮੂਅਲ ਮਸੀਹ, ਗੁਰਦੀਪ ਸਿੰਘ ਸੈਣੀ, ਦਿਆਲ ਸਿੰਘ, ਜਸਵੰਤ ਸਿੰਘ, ਬਾਬਾ ਨਿਰਮਲ ਸਿੰਘ, ਮੋਹਨ ਲਾਲ ਫੋਰਮੈਨ, ਠਾਕੁਰ ਮਦਨ ਲਾਲ, ਹਰਭਜਨ ਸਿੰਘ ਮੰਡ, ਤਸਵੀਰ ਸਿੰਘ ਬਾਜਵਾ, ਸਤਨਾਮ ਸਿੰਘ ਸੱਤਾ, ਰਘਬੀਰ ਸਿੰਘ, ਸੁਖਜੀਤ ਸਿੰਘ ਚਾਵਾ, ਸੁਰਜੀਤ ਸਿੰਘ ਸੈਦੋਵਾਲ ਅਤੇ ਸਾਬਕਾ ਇੰਜੀ: ਜਗਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਡਰਾਮਾਟਿਕ ਕਲੱਬ ਦੀ ਰਾਮ ਜਨਮ ਨਾਈਟ ਦਾ ਜ਼ਿਲ੍ਹਾ ਪ੍ਰਧਾਨ ਅਮਿਤਪਾਲ ਵਲੋਂ ਉਦਘਾਟਨ ਅਗਲੀ ਖ਼ਬਰ ਰਮਨ ਬਹਿਲ ਵਲੋਂ ਗ੍ਰਾਮ ਪੰਚਾਇਤ ਭੁੱਲੇਚੱਕ ਵਿਖੇ ਈਸਾਈ ਧਰਮਸ਼ਾਲਾ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ
Ad Position 24