ਸੰਕਲਪ ਸੰਸਥਾ ਹਰਚੋਵਾਲ ਵਲੋਂ ਸਾਲਾਨਾ ਖੇਡਾਂ ‘ਖੇਡਾਂ ਰਿਆੜਕੀ ਦੀਆਂ’ ਕਰਵਾਉਣ ਸਬੰਧੀ ਮੀਟਿੰਗ
ਹਰਚੋਵਾਲ, 11 ਅਕਤੂਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਰਿਆੜਕੀ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੰਕਲਪ ਹਰਚੋਵਾਲ ਦੇ ਅਹੁਦੇਦਾਰਾਂ ਦੀ ਸਾਲਾਨਾ ਖੇਡਾਂ ‘ਖੇਡਾਂ ਰਿਆੜਕੀ ਦੀਆਂ’ ਕਰਵਾਉਣ ਸਬੰਧੀ ਅਹਿਮ ਮੀਟਿੰਗ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸੰਸਥਾ ਵਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਖੇਡਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਖੇਡਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ।
ਹਰਚੋਵਾਲ, 11 ਅਕਤੂਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਰਿਆੜਕੀ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੰਕਲਪ ਹਰਚੋਵਾਲ ਦੇ ਅਹੁਦੇਦਾਰਾਂ ਦੀ ਸਾਲਾਨਾ ਖੇਡਾਂ ‘ਖੇਡਾਂ ਰਿਆੜਕੀ ਦੀਆਂ’ ਕਰਵਾਉਣ ਸਬੰਧੀ ਅਹਿਮ ਮੀਟਿੰਗ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸੰਸਥਾ ਵਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਖੇਡਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਖੇਡਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸੰਕਲਪ ਸੰਸਥਾ ਹਰਚੋਵਾਲ ਵਲੋਂ ਹਰ ਸਾਲ ਕਰਵਾਈਆਂ ਜਾਂਦੀਆਂ ‘ਖੇਡਾਂ ਰਿਆੜਕੀ ਦੀਆਂ’ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਉਨ੍ਹਾਂ ’ਚ ਖੇਡ ਭਾਵਨਾ ਪੈਦਾ ਕਰਨ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਲਈ ਅਹਿਮ ਉਪਰਾਲਾ ਹਨ। ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੀ ਭਲਾਈ, ਨੌਜਵਾਨਾਂ ਦੀ ਬਿਹਤਰੀ ਤੇ ਲੋਕਾਂ ਵਿਚ ਆਪਸੀ ਸਾਂਝ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਮੀਟਿੰਗ ਵਿਚ ਸੰਸਥਾ ਦੇ ਅਹੁਦੇਦਾਰ ਸੇਵਾ ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ, ਪ੍ਰਿੰਸੀਪਲ ਕੈਪਟਨ ਸਿੰਘ, ਸੇਵਾ ਮੁਕਤ ਇੰਸਪੈਕਟਰ ਜੋਗਿੰਦਰ ਸਿੰਘ, ਬਲਜੀਤ ਸਿੰਘ ਬਾਜ ਰਿਆੜ, ਬਿਕਰਮਜੀਤ ਸਿੰਘ ਪਹਿਲਵਾਨ, ਬਲਵਿੰਦਰ ਸਿੰਘ ਪੰਨੂੰ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ। ਸੰਸਥਾ ਦੇ ਅਹੁਦੇਦਾਰਾਂ ਨੇ ਖੇਡਾਂ ਨੂੰ ਸਫ਼ਲ ਬਣਾਉਣ ਲਈ ਆਪਸੀ ਤਾਲਮੇਲ ਅਤੇ ਸਾਂਝੇ ਯਤਨਾਂ ਨਾਲ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ।