08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਫੋਟੋਗ੍ਰਾਫਰ ਦੀ ਦੁਕਾਨ ਤੋਂ ਚੋਰਾਂ ਨੇ ਪ੍ਰੋਫੈਸ਼ਨਲ ਕੈਮਰਾ ਤੇ ਦੋ ਹਾਰਡ ਡਿਸਕ ਕੀਤੇ ਚੋਰੀ

ਗੁਰਦਾਸਪੁਰ, 8 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਤੇ ਆਸ-ਪਾਸ ਇਲਾਕਿਆਂ ਵਿਚ ਚੋਰਾਂ ਨੇ ਪੁਲਿਸ ਦੀ ਨੱਕ ਵਿਚ ਦਮ ਕਰ ਦਿੱਤਾ ਹੈ। ਚੋਰਾਂ ਵਲੋਂ ਰੋਜਾਨਾ ਹੀ ਕਿਸੇ ਨਾ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਬੱਬੂ ਤੇ ਹੋਰ। ਤਸਵੀਰ-ਵਿਸ਼ਾਲ ਮੁੰਨਾ 09-10-2026
ਗੁਰਦਾਸਪੁਰ, 8 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਤੇ ਆਸ-ਪਾਸ ਇਲਾਕਿਆਂ ਵਿਚ ਚੋਰਾਂ ਨੇ ਪੁਲਿਸ ਦੀ ਨੱਕ ਵਿਚ ਦਮ ਕਰ ਦਿੱਤਾ ਹੈ। ਚੋਰਾਂ ਵਲੋਂ ਰੋਜਾਨਾ ਹੀ ਕਿਸੇ ਨਾ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਗੁਰਦਾਸਪੁਰ ਬਾਹਿਰਾਮਪੁਰ ਰੋਡ ਸਥਿਤ ਡਾਲਾ ਪੈਟਰੋਲ ਪੰਪ ਨੇੜੇ ਬਰਨਾਲਾ ਪੁਲੀ ’ਤੇ ਸਥਿਤ ਇਕ ਫੋਟੋਗ੍ਰਾਫਰ ਦੀ ਦੁਕਾਨ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ ਸ਼ਟਰ ਦੇ ਤਾਲੇ ਤੋੜ ਕੇ ਦੁਕਾਨ ਅੰਦਰੋਂ ਇਕ ਮਹਿੰਗਾ ਕੈਮਰਾ ਤੇ ਦੋ ਹਾਰਡ ਡਿਸਕ ਚੋਰੀ ਕਰ ਲਈਆਂ ਗਈਆਂ। ਇਸ ਸੰਬੰਧੀ ਦੁਕਾਨ ਦੇ ਮਾਲਕ ਬੱਬੂ ਨੇ ਦੱਸਿਆ ਕਿ ਉਸ ਦੀ ਬਰਨਾਲੇ ਵਿਖੇ ਬੱਬੂ ਸਟੂਡੀਓ ਦੇ ਨਾਂਅ ’ਤੇ ਦੁਕਾਨ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਉਹ ਰਾਤ 8 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ ਕਿ ਸਵੇਰੇ 9 ਵਜੇ ਦੇ ਕਰੀਬ ਜਦੋਂ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਸੀ ਅਤੇ ਅੰਦਰ ਜਾ ਕੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਪ੍ਰੋਫੈਸ਼ਨਲ ਕੈਮਰਾ ਤੇ ਦੋ ਹਾਰਡ ਡਿਸਕ ਚੋਰੀ ਹੋ ਗਏ ਹਨ। ਦੁਕਾਨਦਾਰ ਅਨੁਸਾਰ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੀੜਤ ਫੋਟੋਗ੍ਰਾਫਰ ਦੇ ਹੱਕ ਵਿਚ ਆਈ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਪਹਿਲਾਂ ਵਿਆਹ ਵਗੈਰਾ ਬੰਦ ਹੋਣ ਕਾਰਨ ਫੋਟੋਗ੍ਰਾਫਰਾਂ ਨੂੰ ਮੰਦੀ ਦਿਨ ਦੇਖਣੇ ਪੈ ਰਹੇ ਹਨ ਤੇ ਹੁਣ ਜਦੋਂ ਕੰਮ ਦਾ ਸੀਜ਼ਨ ਹੈ ਤਾਂ ਬੱਬੂ ਫੋਟੋਗ੍ਰਾਫਰ ਦੀ ਦੁਕਾਨ ਤੋਂ ਚੋਰ ਕੈਮਰਾ ਕੱਢ ਕੇ ਲੈ ਗਏ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਚੋਰਾਂ ਨੂੰ ਗ੍ਰਿਫਤਾਰ ਕਰਕੇ ਇਨਸਾਫ ਦਿਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਦਲਦੇ ਉਦਯੋਗਿਕ ਯੁੱਗ ਵਿਚ ਵਿਦਿਆਰਥੀਆਂ ਨੂੰ ਪ੍ਰਯੋਗੀ ਅਨੁਭਵ ਹੋਣਾ ਵੀ ਜ਼ਰੂਰੀ : ਸਾਹਿਲ ਗਿੱਲ ਅਗਲੀ ਖ਼ਬਰ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਕਿੜੀ ਅਫਗਾਨਾ ਤੋਂ ਪੈਦਲ ਯਾਤਰਾ ਸੱਚਖੰਡ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਰਵਾਨਾ
Ad Position 24