ਹੈਰੋਇਨ ਸਮੇਤ ਇਕ ਕਾਬੂ
ਪਠਾਨਕੋਟ, 4 ਅਕਤੂਬਰ (ਵਿਨੋਦ)- ਪਠਾਨਕੋਟ ਪੁਲਿਸ ਵਲੋਂ 22 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲਿਸ ਦੇ ਏ.
ਪਠਾਨਕੋਟ, 4 ਅਕਤੂਬਰ (ਵਿਨੋਦ)- ਪਠਾਨਕੋਟ ਪੁਲਿਸ ਵਲੋਂ 22 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲਿਸ ਦੇ ਏ. ਐਸ. ਆਈ. ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਲਮੀਨ ਸਟੇਡੀਅਮ ਨੂੰ ਜਾ ਰਿਹਾ ਸਨ ਕਿ ਇਨਕਲੈਵ ਮੋੜ ’ਤੇ ਕਾਲੋਨੀ ਵਾਲੀ ਸਾਈਡ ਤੋਂ ਇਕ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤਾ ਜੋ ਸਾਹਮਣੇ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਉਸ ਨੇ ਆਪਣੀ ਪਹਿਨੀ ਹੋਈ ਲੋਅਰ ਦੀ ਜੇਬ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫਾਫਾ ਵਜ਼ਨਦਾਰ ਸੜਕ ਕਿਨਾਰੇ ਸੁੱਟ ਦਿੱਤਾ ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜੈ ਵਿਜੇ ਕੁਮਾਰ ਉਰਫ ਅੱਭੀ ਪੁੱਤਰ ਰਮੇਸ਼ ਕੁਮਾਰ ਵਾਸੀ ਨਿਊ ਸ਼ਾਸਤਰੀ ਨਗਰ ਪਠਾਨਕੋਟ ਦੱਸਿਆ ਜਿਸ ਵਲੋਂ ਸੁੱਟੇ ਪਾਰਦਰਸ਼ੀ ਮੋਮੀ ਲਿਫਾਫਾ ਨੂੰ ਚੈਕ ਕਰਨ ’ਤੇ 22 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ । ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।