ਦੀਵਾਲੀ ’ਤੇ ਮਿਠਾਈ ਦੀ ਥਾਂ ਬੂਟੇ ਦੇ ਕੇ ਕਰੀਏ ਨਵੀਂ ਸ਼ੁਰੂਆਤ-ਐਡਵੋਕੇਟ ਤੁਸ਼ਾਰ ਮਿਨਹਾਸ
ਪਠਾਨਕੋਟ, 4 ਅਕਤੂਬਰ (ਸੁਮਿਤ)-ਦੁਸਹਿਰਾ ਅਤੇ ਦੀਵਾਲੀ ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰ ਹਨ । ਇਹ ਤਿਉਹਾਰ ਸਾਨੂੰ ਬੁਰਾਈ ’ਤੇ ਚੰਗਿਆਈ ਅਤੇ ਹਨੇਰੇ ’ਤੇ ਰੌਸ਼ਨੀ ਦੀ ਜਿੱਤ ਦਾ ਸੰਦੇਸ਼ ਦਿੰਦੇ ਹਨ ।
ਐ
ਐਡਵੋਕੇਟ ਤੁਸ਼ਾਰ ਮਿਨਹਾਸ
05-10-2026
ਪਠਾਨਕੋਟ, 4 ਅਕਤੂਬਰ (ਸੁਮਿਤ)-ਦੁਸਹਿਰਾ ਅਤੇ ਦੀਵਾਲੀ ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰ ਹਨ । ਇਹ ਤਿਉਹਾਰ ਸਾਨੂੰ ਬੁਰਾਈ ’ਤੇ ਚੰਗਿਆਈ ਅਤੇ ਹਨੇਰੇ ’ਤੇ ਰੌਸ਼ਨੀ ਦੀ ਜਿੱਤ ਦਾ ਸੰਦੇਸ਼ ਦਿੰਦੇ ਹਨ । ਬਦਲਦੇ ਸਮੇਂ ਦੇ ਨਾਲ ਸਾਨੂੰ ਤਿਉਹਾਰ ਮਨਾਉਂਦੇ ਹੋਏ ਵਾਤਾਵਰਨ ਦੀ ਸੰਭਾਲ ਅਤੇ ਸਫ਼ਾਈ ਨੂੰ ਵੀ ਆਪਣੀ ਪਹਿਲ ਬਣਾਉਣਾ ਚਾਹੀਦਾ ਹੈ । ਇਹ ਗੱਲ ਐਡਵੋਕੇਟ ਤੁਸ਼ਾਰ ਮਿਨਹਾਸ ਨੇ ਕਹੀ । ਤੁਸ਼ਾਰ ਮਿਨਹਾਸ ਨੇ ਕਿਹਾ ਕਿ ਇਸ ਦੀਵਾਲੀ ਸਾਨੂੰ ਆਪਣੀ ਸਿਹਤ ਦੇ ਨਾਲ-ਨਾਲ ਵਾਤਾਵਰਨ ਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ । ਮਿਠਾਈਆਂ ਹਰ ਤਿਉਹਾਰ ਦਾ ਅਹਿਮ ਹਿੱਸਾ ਹੁੰਦੀਆਂ ਹਨ, ਪਰ ਇਸ ਵਾਰ ਕਿਉਂ ਨਾ ਅਸੀਂ ਇਕ ਨਵੀਂ ਸ਼ੁਰੂਆਤ ਕਰੀਏ ਅਤੇ ਇਹ ਸ਼ੁਰੂਆਤ ਇਕ ਬੂਟੇ ਤੋਂ ਹੋਵੇ । ਉਨ੍ਹਾਂ ਕਿਹਾ ਕਿ ਸਾਫ਼ ਹਵਾ, ਸਾਫ਼ ਪਾਣੀ ਅਤੇ ਸਾਫ਼ ਵਾਤਾਵਰਨ ਸਿਹਤਮੰਦ ਜੀਵਨ ਲਈ ਬੇਹੱਦ ਜ਼ਰੂਰੀ ਹਨ । ਵਾਤਾਵਰਨ ਪ੍ਰਤੀ ਸਾਡੀ ਜ਼ਿੰਮੇਵਾਰੀ ਸਿਰਫ਼ ਚਿੰਤਾ ਕਰਨ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਦੀ ਸੰਭਾਲ ਲਈ ਠੋਸ ਕਦਮ ਵੀ ਚੁੱਕਣੇ ਚਾਹੀਦੇ ਹਨ । ਬੂਟਾ ਲਗਾਉਣਾ ਇਸ ਦਿਸ਼ਾ ਵਿਚ ਇਕ ਸੌਖਾ ਅਤੇ ਪ੍ਰਭਾਵਸ਼ਾਲੀ ਕਦਮ ਹੈ । ਐਡਵੋਕੇਟ ਤੁਸ਼ਾਰ ਮਿਨਹਾਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਤਿਉਹਾਰਾਂ ਮੌਕੇ ਆਪਣੇ ਚਾਹੁਣ ਵਾਲਿਆਂ ਨੂੰ ਮਿਠਾਈ ਦੀ ਥਾਂ ਇਕ ਬੂਟਾ ਤੋਹਫ਼ੇ ਵਜੋਂ ਦੇਣ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨ । ਉਨ੍ਹਾਂ ਕਿਹਾ ਕਿ ਹਰ ਤਿਉਹਾਰ ਖੁਸ਼ੀਆਂ ਲੈ ਕੇ ਆਉਂਦਾ ਹੈ ਅਤੇ ਜੇਕਰ ਇਨ੍ਹਾਂ ਖੁਸ਼ੀਆਂ ਦੇ ਨਾਲ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਵੀ ਜੁੜ ਜਾਵੇ ਤਾਂ ਤਿਉਹਾਰ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ । ਉਨ੍ਹਾਂ ਕਿਹਾ, ਇਸ ਦੀਵਾਲੀ ਮਿਠਾਈ ਦੀ ਥਾਂ ਇਕ ਬੂਟਾ ਦੇਣ ਦੀ ਸ਼ੁਰੂਆਤ ਕਰੀਏ । ਜੇਕਰ ਹਰ ਵਿਅਕਤੀ ਇਕ ਬੂਟਾ ਲਗਾ ਕੇ ਉਸ ਦੀ ਸਹੀ ਦੇਖਭਾਲ ਕਰਨ ਦਾ ਸੰਕਲਪ ਲਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ ਅਤੇ ਬਿਹਤਰ ਵਾਤਾਵਰਨ ਯਕੀਨੀ ਬਣਾਉਣ ਵੱਲ ਇਹ ਇਕ ਵੱਡਾ ਕਦਮ ਹੋਵੇਗਾ ।