ਐਚ. ਆਰ. ਏ. ਸਕੂਲ ਵਿਖੇ ਸਵ. ਨੀਲਮ ਅਗਰਵਾਲ ਦੀ 15ਵੀਂ ਬਰਸੀ ਮਨਾਈ
ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)-ਐੱਚ. ਆਰ.
ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)-ਐੱਚ. ਆਰ. ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਚੇਅਰਮੈਨ ਹੀਰਾਮਨੀ ਅਗਰਵਾਲ ਦੀ ਪਤਨੀ ਸਵ. ਨੀਲਮ ਅਗਰਵਾਲ ਦੀ 15ਵੀਂ ਬਰਸੀ ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ ਤੇ ਮੈਡਮ ਆਂਚਲ ਅਗਰਵਾਲ ਦੇ ਦਿਸ਼ਾ ਹੇਠ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸਵਰਗੀ ਨੀਲਮ ਅਗਰਵਾਲ ਦੀ ਯਾਦ ਵਿਚ ਹਵਨ ਹੋਇਆ। ਜਿਸ ਵਿਚ ਪਰਿਵਾਰਕ ਮੈਂਬਰ ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ (ਸਪੁੱਤਰ), ਆਂਚਲ ਅਗਰਵਾਲ (ਨੂੰਹ), ਡਾ. ਪਰਾਚੀ ਅਗਰਵਾਲ (ਪੋਤਰੀ), ਮਾਸਟਰ ਸ਼ਾਕਾਸ ਅਗਰਵਾਲ (ਪੋਤਰਾ), ਮੈਡਮ ਨੀਲੋਫਰ, ਬਲਦੇਵ ਠਾਕੁਰ, ਪ੍ਰਿੰਸੀਪਲ ਸਤੀਸ਼ ਕੁਮਾਰ, ਮੈਡਮ ਨਵਦੀਪ ਕੌਰ ਤੇ ਸਟਾਫ ਮੈਂਬਰ ਸ਼ਾਮਿਲ ਹੋਏ। ਹਵਨ ਤੋਂ ਬਾਅਦ ਸਵਰਗੀ ਨੀਲਮ ਅਗਰਵਾਲ ਦੀ ਤਸਵੀਰ ਅੱਗੇ ਜਯੋਤੀ ਜਗਾ ਕੇ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਬਦ ਤੇ ਭਜਨ ਕੀਰਤਨ ਕੀਤਾ। ਇਸ ਤੋਂ ਬਾਅਦ ਪੰਕਜ ਅੰਮ੍ਰਿਤ ਬਾਣੀ ਦਾ ਪ੍ਰੋਗਰਾਮ ਹੋਇਆ। ਅੰਤ ਵਿਚ ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਮੈਡਮ ਆਂਚਲ ਅਗਰਵਾਲ ਤੇ ਪ੍ਰਿੰਸੀਪਲ ਸਤੀਸ਼ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਆਏ ਮਹਿਮਾਨਾਂ ਤੇ ਸਟਾਫ ਮੈਂਬਰਾਂ ਲਈ ਲੰਗਰ ਦਾ ਪ੍ਰਬੰਧ ਸੀ। ਮੰਚ ਦਾ ਸੰਚਾਲਨ ਮੈਡਮ ਰਮਨਜੀਤ ਕੌਰ ਨੇ ਕੀਤਾ ।