04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਹਿਮਾਚਲ ’ਚੋਂ ਗੈਰ ਕਾਨੂੰਨੀ ਮਾਈਨਿੰਗ ਮਟੀਰੀਅਲ ਸਮੇਤ ਪੰਜਾਬ ’ਚ ਦਾਖਲ ਹੁੰਦੇ 3 ਕਾਬੂ

ਪਠਾਨਕੋਟ, 3 ਅਕਤੂਬਰ (ਵਿਨੋਦ)-ਨੰਗਲਭੂਰ ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਲੋਂ ਗੈਰ ਕਾਨੂੰਨੀ ਮਾਈਨਿੰਗ ਮਟੀਰੀਅਲ ਪੰਜਾਬ ਵਿਚ ਲਿਆਉਣ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ। ਥਾਣਾ ਨੰਗਲ ਭੂਰ ਦੇ ਏ.

Ad Position 21
No active advertisement
ਅਜੀਤ ਡੈਸਕ 04-10-2026
ਪਠਾਨਕੋਟ, 3 ਅਕਤੂਬਰ (ਵਿਨੋਦ)-ਨੰਗਲਭੂਰ ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਲੋਂ ਗੈਰ ਕਾਨੂੰਨੀ ਮਾਈਨਿੰਗ ਮਟੀਰੀਅਲ ਪੰਜਾਬ ਵਿਚ ਲਿਆਉਣ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ। ਥਾਣਾ ਨੰਗਲ ਭੂਰ ਦੇ ਏ. ਐਸ. ਆਈ. ਕੁਲਦੀਪ ਸਿੰਘ ਨੇ ਕਰਮਚਾਰੀਆਂ ਨਾਲ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਅੱਡਾ ਮੀਰਥਲ ਵਿਖੇ ਨਾਕਾ ਲਗਾਇਆ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਕਾ ਵਾਸੀ ਮੋਟਲੀ (ਹਿਮਾਚਲ ਪ੍ਰਦੇਸ਼), ਰਣਜੀਤ ਸਿੰਘ ਵਾਸੀ ਕਾਠਗੜ੍ਹ (ਹਿਮਾਚਲ ਪ੍ਰਦੇਸ਼), ਬੱਬਲੂ ਵਾਸੀ ਲੋਧਵਾਂ (ਹਿਮਾਚਲ ਪ੍ਰਦੇਸ਼), ਗੋਲਡੀ ਵਾਸੀ ਟਾਂਡਾ (ਹਿਮਾਚਲ ਪ੍ਰਦੇਸ਼) ਜੋ ਕਾਠਗੜ੍ਹ ਸ਼ਿਵ ਸਟੋਨ ਕਰੈਸ਼ਰ ਮੀਰਥਲ ਦੇ ਮਾਲਕ ਹਨ ਅਤੇ ਗੈਰ ਕਾਨੂੰਨੀ ਮਾਈਨਿੰਗ ਦੇ ਧੰਦੇ ਵਿਚ ਲਿਪਤ ਹਨ, ਉਹ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਮਟੀਰੀਅਲ ਲਿਆ ਕੇ ਪੰਜਾਬ ਵਿਚ ਸਪਲਾਈ ਕਰਦੇ ਹਨ। ਟਰੱਕਾਂ ਦੇ ਮਾਲਕਾਂ ਵਲੋਂ ਟਰੱਕਾਂ ਦੀਆਂ ਸਰਕਾਰ ਵਲੋਂ ਲੱਗੀਆਂ ਸੈਟੇਲਾਈਟ/ਜੀ. ਪੀ. ਐਸ. ਨੰਬਰ ਪਲੇਟਾਂ ਦੀ ਥਾਂ ਜਾਅਲੀ ਨੰਬਰ ਪਲੇਟਾਂ ਲਗਾ ਕੇ ਹਰਿਆਣਾ ਜ਼ਿਲ੍ਹੇ ਨਾਲ ਬਿਨਾਂ ਬਿੱਲ ਤੋਂ ਮਾਈਨਿੰਗ ਮਟੀਰੀਅਲ ਦੀ ਢੋਆ ਢੁਆਈ ਕਰਦੇ ਹਨ ਜੋ ਅੱਜ ਵੀ ਉਕਤ ਕਰੈਸ਼ਰ ਦੇ ਮਾਲਕਾਂ ਵਲੋਂ ਟਿੱਪਰਾਂ ਵਿਚ ਗੈਰ ਕਾਨੂੰਨੀ ਮਾਈਨਿੰਗ ਮਟੀਰੀਅਲ ਹਿਮਾਚਲ ਪ੍ਰਦੇਸ਼ ਤੋਂ ਲਿਆ ਕੇ ਆਪਣੇ ਕਾਠਗੜ੍ਹ ਸ਼ਿਵ ਸਟੋਨ ਕਰੈਸ਼ਰ ਮੀਰਥਲ ’ਤੇ ਜਾ ਰਹੇ ਹਨ। ਜਿਸ ’ਤੇ ਕਾਰਵਾਈ ਕਰਦਿਆਂ ਏ. ਐਸ. ਆਈ. ਨੇ ਕਰਮਚਾਰੀਆਂ ਦੀ ਮਦਦ ਨਾਲ ਨਾਕਾ ਲਗਾਇਆ ਅਤੇ ਕਾਠਗੜ੍ਹ ਸ਼ਿਵ ਸਟੋਨ ਕਰੈਸ਼ਰ ਮੀਰਥਲ ਤੋਂ ਥੋੜਾ ਪਿੱਛੇ ਪੁੱਜੇ ਤਾਂ ਦੋ ਟਿੱਪਰ ਸਾਹਮਣੇ ਆਉਂਦੇ ਦਿਖਾਈ ਦਿੱਤੇ ਜਿਨਾਂ ਨੂੰ ਰੋਕ ਕੇ ਨਾਂਅ ਪਤਾ ਪੁੱਛਿਆ ਤਾਂ ਬਿਨਾਂ ਨੰਬਰੀ ਟਿੱਪਰ ਦੇ ਡਰਾਈਵਰ ਨੇ ਆਪਣਾ ਨਾਂਅ ਰਾਜ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਮਾਨਸਰ ਥਾਣਾ ਮੁਕੇਰੀਆਂ ਤੇ ਦੂਸਰੇ ਟਿੱਪਰ ਦੇ ਅੱਗੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਸੀ ਪਰ ਪੀ. ਬੀ 06- BD-7453 ਦੇ ਫਰਜੀਵਾੜਾ ਨੇ ਆਪਣਾ ਨਾਂਅ ਸ਼ਾਹਿਦ ਪੁੱਤਰ ਹਮਦਲੀਨ ਵਾਸੀ ਪਿੰਡ ਨੰਗਾਲਾ ਬਾਣਾਂ ਗੜ੍ਹਦੀਵਾਲਾ (ਹੁਸ਼ਿਆਰਪੁਰ) ਦੱਸਿਆ, ਜਿਨ੍ਹਾਂ ਨੂੰ ਟਿੱਪਰਾਂ ਵਿਚ ਲੋਡ ਮਾਈਨਿੰਗ ਮਟੀਰੀਅਲ ਸੰਬੰਧੀ ਕੋਈ ਦਸਤਾਵੇਜ਼ੀ ਸਬੂਤ ਪੇਸ਼ ਕਰਨ ਨੂੰ ਕਿਹਾ ਤਾਂ ਉਹ ਕੋਈ ਵੀ ਬਿੱਲ ਪੇਸ਼ ਨਹੀਂ ਕਰ ਸਕੇ। ਜਿਸ ’ਤੇ ਪੁਲਿਸ ਨੇ ਪਿੰਕਾ ਵਾਸੀ ਮੋਟਲੀ (ਹਿਮਾਚਲ ਪ੍ਰਦੇਸ਼), ਰਣਜੀਤ ਸਿੰਘ ਵਾਸੀ ਕਾਠਗੜ੍ਹ (ਹਿਮਾਚਲ ਪ੍ਰਦੇਸ਼), ਬਬਲੂ ਵਾਸੀ ਲੋਧਵਾਂ (ਹਿਮਾਚਲ ਪ੍ਰਦੇਸ਼), ਗੋਲਡੀ ਵਾਸੀ ਟਾਂਡਾ (ਹਿਮਾਚਲ ਪ੍ਰਦੇਸ਼), ਰਾਜ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਮਾਨਸਰ ਥਾਣਾ ਮੁਕੇਰੀਆਂ, ਸ਼ਾਹਿਦ ਪੁੱਤਰ ਹਸਨਦੀਨ ਵਾਸੀ ਪਿੰਡ ਨਲੂੰਗਾ ਥਾਣਾ ਨੰਗਲਭੂਰ ਵਲੋਂ ਫਰਜ਼ੀ ਨੰਬਰ ਪਲੇਟ ਤੇ ਬਿਨਾਂ ਬਿੱਲ ਦੇ ਮਾਈਨਿੰਗ ਮਟੀਰੀਅਲ ਚੋਰੀ ਕਰਨ ਦੇ ਦੋਸ਼ ਹੇਠ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੰਗਾਂ ਪੂਰੀਆਂ ਨਾ ਹੋਣ ’ਤੇ ਪੈਨਸ਼ਨਰਾਂ ਨੇ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸ ਅਗਲੀ ਖ਼ਬਰ ਡੀ. ਏ. ਵੀ. ਸਕੂਲ ਦੇ 3 ਵਿਦਿਆਰਥੀ ਨੈਸ਼ਨਲ ਪੱਧਰ ਲਈ ਚੁਣੇ ਗਏ
Ad Position 24