04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਡੀ. ਏ. ਵੀ. ਸਕੂਲ ਦੇ 3 ਵਿਦਿਆਰਥੀ ਨੈਸ਼ਨਲ ਪੱਧਰ ਲਈ ਚੁਣੇ ਗਏ

ਪਠਾਨਕੋਟ, 3 ਅਕਤੂਬਰ (ਸੰਧੂ)-ਡਾ. ਮੇਹਰ ਚੰਦ ਮਹਾਜਨ ਡੀ.

Ad Position 21
No active advertisement
ਸ਼ਾਨਦਾਰ ਪ੍ਰਦਰਸ਼ਨ ਕਰਕੇ ਨੈਸ਼ਨਲ ਪੱਧਰ ਲਈ ਚੁਣੇ ਡੀ. ਏ. ਵੀ. ਸਕੂਲ ਪਠਾਨਕੋਟ ਦੇ ਵਿਦਿਆਰਥੀ ਪਾਵਨੀ, ਅਪਰਾਜਿਤ ਤੇ ਅੰਸ਼ਵੀਰ । ਤਸਵੀਰ : ਸੰਧੂ 04-10-2026
ਪਠਾਨਕੋਟ, 3 ਅਕਤੂਬਰ (ਸੰਧੂ)-ਡਾ. ਮੇਹਰ ਚੰਦ ਮਹਾਜਨ ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਨੇ ਸਟੇਟ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਤਿੰਨ ਵਿਦਿਆਰਥੀਆਂ ਨੇ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਬਣਾਈ। ਤਾਇਕਵਾਂਡੋ ਦੇ ਅੰਡਰ-19 ਵਰਗ ਵਿਚ ਪਾਵਨੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਹਾਸਿਲ ਕੀਤਾ ਅਤੇ ਨੈਸ਼ਨਲ ਪੱਧਰ ਲਈ ਚੁਣੀ ਗਈ। ਕਰਾਟੇ ਦੇ ਅੰਡਰ-17 ਵਰਗ ਵਿਚ ਅਪਰਾਜਿਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਅਤੇ ਨੈਸ਼ਨਲ ਪੱਧਰ ਲਈ ਕੁਆਲੀਫਾਈ ਕੀਤਾ। ਇਸੇ ਤਰ੍ਹਾਂ ਬਾਕਸਿੰਗ ਦੇ ਅੰਡਰ-19 ਵਰਗ ਵਿਚ ਅੰਸ਼ਵੀਰ ਨੇ ਸੋਨ ਤਗਮਾ ਹਾਸਿਲ ਕਰਦਿਆਂ ਨੈਸ਼ਨਲ ਪੱਧਰ ’ਤੇ ਆਪਣੀ ਜਗ੍ਹਾ ਬਣਾਈ। ਸਕੂਲ ਦੇ ਪ੍ਰਿੰਸੀਪਲ ਅੰਕੁਸ਼ ਪੁਰੀ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ, ਨਿਰੰਤਰ ਅਭਿਆਸ ਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਸਕੂਲ ਪਰਿਵਾਰ ਵਲੋਂ ਵੀ ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ’ਚੋਂ ਗੈਰ ਕਾਨੂੰਨੀ ਮਾਈਨਿੰਗ ਮਟੀਰੀਅਲ ਸਮੇਤ ਪੰਜਾਬ ’ਚ ਦਾਖਲ ਹੁੰਦੇ 3 ਕਾਬੂ ਅਗਲੀ ਖ਼ਬਰ ਆਰਿਆ ਮਹਿਲਾ ਮਹਾਂਵਿਦਿਆਲਿਆ ਵਿਖੇ ਹਿੰਦੂ ਸੰਸਕ੍ਰਿਤੀ ਵਿਸ਼ੇ ’ਤੇ ਸੈਮੀਨਾਰ
Ad Position 24