23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਵਾਸੀਆਂ ਤੇ ਰਾਹਗੀਰਾਂ ਵਲੋਂ ਖ਼ਸਤਾ ਹਾਲਤ ਸੜਕ ’ ਚ ਤੁਰੰਤ ਸੁਧਾਰ ਦੀ ਮੰਗ

ਕਲਾਨੌਰ, 22 ਸਤੰਬਰ (ਪੁਰੇਵਾਲ)-ਗੁਰਦਾਸਪੁਰ-ਅਜਨਾਲਾ ਨੈਸ਼ਨਲ ਹਾਈਵੇਅ 354 ’ਚ ਸਥਿਤ ਬਲਾਕ ਕਲਾਨੌਰ ਦੇ ਪਿੰਡ ਗੋਸਲ ਵਿਖੇ ਨਿਰਮਾਣ ਪੁਲੀ ਦੇ ਨੇੜੇ ਸੜਕ ਧੱਸ ਕੇ ਖ਼ਸਤਾ ਹਾਲਤ ਹੋਣ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਹੈ। ਇਸ ਮੁਸ਼ਕਿਲ ਬਾਬਤ ਪਿੰਡ ਦੇ ਮੁਹਤਬਰ ਰਤਨ ਸਿੰਘ ਗੋਸਲ ਸਮੇਤ ਰਾਹਗੀਰਾਂ ਵਲੋਂ ਧੱਸੀ ਸੜਕ ’ਤੇ ਆਰਜੀ ਤੌਰ ’ਤੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 23-09-2026
ਕਲਾਨੌਰ, 22 ਸਤੰਬਰ (ਪੁਰੇਵਾਲ)-ਗੁਰਦਾਸਪੁਰ-ਅਜਨਾਲਾ ਨੈਸ਼ਨਲ ਹਾਈਵੇਅ 354 ’ਚ ਸਥਿਤ ਬਲਾਕ ਕਲਾਨੌਰ ਦੇ ਪਿੰਡ ਗੋਸਲ ਵਿਖੇ ਨਿਰਮਾਣ ਪੁਲੀ ਦੇ ਨੇੜੇ ਸੜਕ ਧੱਸ ਕੇ ਖ਼ਸਤਾ ਹਾਲਤ ਹੋਣ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਹੈ। ਇਸ ਮੁਸ਼ਕਿਲ ਬਾਬਤ ਪਿੰਡ ਦੇ ਮੁਹਤਬਰ ਰਤਨ ਸਿੰਘ ਗੋਸਲ ਸਮੇਤ ਰਾਹਗੀਰਾਂ ਵਲੋਂ ਧੱਸੀ ਸੜਕ ’ਤੇ ਆਰਜੀ ਤੌਰ ’ਤੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੁਹਤਬਰ ਰਤਨ ਸਿੰਘ ਗੋਸਲ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ’ਤੇ ਸਥਿਤ ਅੱਡਾ ਗੋਸਲ ਵਿਖੇ ਪਿਛਲੇ ਦਿਨਾਂ ਤੋਂ ਪੁਲੀ ਨੇੜੇ ਸੜਕ ਧੱਸਣ ਕਾਰਨ ਵਾਹਨਾਂ ਖ਼ਾਸਕਰ ਦੋਪਹੀਆ ਵਾਹਨਾਂ ਲਈ ਵੱਡੀ ਸਮੱਸਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਦਿਨ ਰਾਤ ਵੱਡੀ ਪੱਧਰ ’ਤੇ ਆਵਾਜਾਈ ਹੁੰਦੀ ਹੈ ਤੇ ਸੜਕ ਦੇ ਧੱਸਣ ਕਾਰਨ ਜਦੋਂ ਵਾਹਨ ਇਸ ਤੋਂ ਗੁਜਰਦੇ ਹਨ ਤਾਂ ਵੱਡਾ ਧੱਕਾ ਲੱਗਦਾ ਹੈ ਅਤੇ ਕਈ ਵਾਹਨਾਂ ਦਾ ਸੰਤੁਲਨ ਵੀ ਵਿਗੜਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਣਜਾਣੇ ’ਚ ਕੋਈ 2 ਪਹੀਆ ਵਾਹਨ ਇਸ ਜਗ੍ਹਾ ਤੋਂ ਗੁਜਰਦਾ ਹੈ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਰਤਨ ਸਿੰਘ ਗੋਸਲ ਤੋਂ ਇਲਾਵਾ ਰਾਹਗੀਰ ਬਲਵੰਤ ਸਿੰਘ, ਧਰਮ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਯੂਸਫ ਮਸੀਹ, ਨਿਰਵੈਰ ਸਿੰਘ, ਕੁਲਦੀਪ ਕੁਮਾਰ, ਸ਼ਿਵ ਸ਼ਰਮਾ ਆਦਿ ਵਾਹਨ ਚਾਲਕਾਂ ਨੇ ਦੱਸਿਆ ਕਿ ਜਦੋਂ ਇਸ ਸੜਕ ਤੋਂ ਵਾਹਨ ਗੁਜਰਦਾ ਹੈ ਤਾਂ ਇਕ ਦਮ ਵਾਹਨ ਦਾ ਸੰਤੁਲਨ ਵਿਗੜਦਾ ਹੈ। ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਜੇਕਰ ਅੱਗੋਂ ਕੋਈ ਹੋਰ ਵੱਡਾ ਵਾਹਨ ਸਪੀਡ ’ਚ ਆਉਂਦਾ ਹੈ ਤਾਂ 2 ਪਹੀਆ ਵਾਹਨ ਚਾਲਕ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਨੈਸ਼ਨਲ ਹਾਈਵੇਅ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਨੂੰ ਵਾਪਰਨ ਤੋਂ ਪਹਿਲਾਂ ਪਹਿਲਾਂ ਪਿੰਡ ਗੋਸਲ ਵਿਖੇ ਸੜਕ ਦੀ ਹਾਲਤ ’ਚ ਸੁਧਾਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ 8 ਗਰਾਮ ਹੈਰੋਇਨ ਸਮੇਤ ਦੋਸ਼ੀ ਗ੍ਰਿਫਤਾਰ ਅਗਲੀ ਖ਼ਬਰ 77 ਵੀਆਂ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ’ ਚੋਂ ਚੌੜਾ ਅਕੈਡਮੀ ਦੀ ਵਾਲੀਬਾਲ ਟੀਮ ਜ਼ਿਲ੍ਹੇ ’ ਚੋਂ ਮੋਹਰੀ
Ad Position 24