ਪਿੰਡ ਕੱਤੋਵਾਲ ਦੀ ਪੰਚਾਇਤ ਨੇ ਮਹਿਕਮੇ ’ਤੇ ਲਗਾਏ ਖੁਦ ਕੰਮ ਕਰਵਾਉਣ ਦੇ ਦੋਸ਼
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡਾਂ ਵਿਚ ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਤਹਿਤ 10 ਲੱਖ ਰੁਪਏ ਦੀ ਗਰਾਂਟ ਪਿੰਡ ਕੱਤੋਵਾਲ ਨੂੰ ਆਈ ਹੈ। ਇਸ ਗਰਾਂਟ ਰਾਹੀਂ ਸਰਪੰਚ ਕੋਲੋਂ ਵਿਕਾਸ ਕਰਵਾਉਣ ਦੀ ਬਜਾਏ ਮਹਿਕਮੇ ਵਲੋਂ ਆਪਣੇ ਅਧਿਕਾਰੀਆਂ ਕੋਲੋਂ ਕੰਮ ਕਰਵਾਉਣ ਦੇ ਪੰਚਾਇਤ ਨੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਨੇ ਇਸ ਨਾਲ ਲੋਕਤੰਤਰ ’ਤੇ ਸਿੱਧੇ ਤੌਰ ’ਤੇ ਹਮਲਾ ਦੱਸਿਆ ਹੈ।
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡਾਂ ਵਿਚ ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਤਹਿਤ 10 ਲੱਖ ਰੁਪਏ ਦੀ ਗਰਾਂਟ ਪਿੰਡ ਕੱਤੋਵਾਲ ਨੂੰ ਆਈ ਹੈ। ਇਸ ਗਰਾਂਟ ਰਾਹੀਂ ਸਰਪੰਚ ਕੋਲੋਂ ਵਿਕਾਸ ਕਰਵਾਉਣ ਦੀ ਬਜਾਏ ਮਹਿਕਮੇ ਵਲੋਂ ਆਪਣੇ ਅਧਿਕਾਰੀਆਂ ਕੋਲੋਂ ਕੰਮ ਕਰਵਾਉਣ ਦੇ ਪੰਚਾਇਤ ਨੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਨੇ ਇਸ ਨਾਲ ਲੋਕਤੰਤਰ ’ਤੇ ਸਿੱਧੇ ਤੌਰ ’ਤੇ ਹਮਲਾ ਦੱਸਿਆ ਹੈ। ਪਿੰਡ ਕੱਤੋਵਾਲ ਦੀ ਸਰਪੰਚ ਮਨਜਿੰਦਰ ਕੌਰ, ਮੈਂਬਰ ਕਰਮਜੀਤ ਸਿੰਘ, ਮੈਂਬਰ ਅਮਰਜੀਤ ਕੌਰ, ਮੈਂਬਰ ਪ੍ਰਿਆ ਦੇਵੀ ਅਤੇ ਮੈਂਬਰ ਤਰਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿੰਡ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਪਿੰਡ ਨੂੰ 10 ਲੱਖ ਦੀ ਗਰਾਂਟ ਭੇਜੀ ਹੈ। ਪਰ ਇਸ ਰਕਮ ਦੀ ਪਿੰਡ ਦੇ ਸਰਪੰਚ ਨੂੰ ਖੁਦਮੁਖਤਿਆਰੀ ਨਹੀਂ ਦਿੱਤੀ ਜਾ ਰਹੀ ਅਤੇ ਸਿੱਧੇ ਤੌਰ ’ਤੇ ਵਿਭਾਗ ਦੇ ਅਧਿਕਾਰੀਆਂ ਕੋਲੋਂ ਕੰਮ ਕਰਵਾਉਣ ਦੀਆਂ ਸਾਜਿਸ਼ਾਂ ਖੇਡੀਆਂ ਜਾ ਰਹੀਆਂ ਹਨ ਜੋ ਸਿੱਧੇ ਤੌਰ ’ਤੇ ਪੰਚਾਇਤ ਨਾਲ ਧੱਕਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਜੇਕਰ ਮਹਿਕਮਾ ਵਿਕਾਸ ਕਰਵਾਏਗਾ ਤਾਂ ਇਸ ਦਾ ਪੂਰਨ ਵਿਰੋਧ ਕਰਦਿਆਂ ਮਹਿਕਮੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਰੰਗਲੇ ਪੰਜਾਬ ਤਹਿਤ ਜੋ ਗਰਾਂਟ ਡੀ.ਡੀ.ਪੀ.ਓ ਗੁਰਦਾਸਪੁਰ ਮਹਿਕਮੇ ਨੂੰ ਪਿੰਡਾਂ ਦੇ ਵਿਕਾਸ ਲਈ ਆਈ ਹੈ, ਉਸ ਗਰਾਂਟ ਦੇ ਸਰਪੰਚ ਨੂੰ ਸਿੱਧੇ ਤੌਰ ’ ਤੇ ਅਧਿਕਾਰ ਦਿੱਤੇ ਜਾਣ, ਜਿਸ ਨਾਲ ਪਿੰਡਾਂ ਦਾ ਵਿਕਾਸ ਸਹੀ ਤਰੀਕੇ ਨਾਲ ਹੋ ਸਕੇ।