20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਐੱਸ.ਈ. ਬਲਦੇਵ ਸਿੰਘ ਸ਼ਾਹਪੁਰ ਤੇ ਹੋਰ ਜਥੇਬੰਦੀਆਂ ਨੇ ਵਿਆਹ ਪੁਰਬ ਮੌਕੇ ਨਿਭਾਈਆਂ ਸਫਾਈ ਦੀਆਂ ਸੇਵਾਵਾਂ

ਬਟਾਲਾ, 20 ਸਤੰਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਵੱਖ-ਵੱਖ ਜਥੇਬੰਦੀਆਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ, ਪਰ ਮੰਡੀ ਬੋਰਡ ਦੇ ਐੱਸ. ਈ.

Ad Position 21
No active advertisement
ਸਫਾਈ ਸੇਵਾਵਾਂ ਦੌਰਾਨ ਐਸ.ਈ. ਬਲਦੇਵ ਸਿੰਘ ਦਾ ਸਨਮਾਨ ਕਰਦੇ ਡਾ. ਲਖਬੀਰ ਸਿੰਘ ਭਾਗੋਵਾਲੀਆ ਤੇ ਹੋਰ। ਤਸਵੀਰ : ਜਤਿੰਦਰ ਕੱਦ 21-09-2026
ਬਟਾਲਾ, 20 ਸਤੰਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਵੱਖ-ਵੱਖ ਜਥੇਬੰਦੀਆਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ, ਪਰ ਮੰਡੀ ਬੋਰਡ ਦੇ ਐੱਸ.ਈ. ਬਲਦੇਵ ਸਿੰਘ ਸ਼ਾਹਪੁਰ ਤੇ ਉਨ੍ਹਾਂ ਦੀ ਸਮੁੱਚੀ ਸਫਾਈ ਟੀਮ ਹਰਭਜਨ ਸਿੰਘ ਲੁਕਮਾਨੀਆਂ, ਐਡਵੋਕੇਟ ਸੁਖਬੀਰ ਸਿੰਘ, ਗੁਰਮੁਖ ਸਿੰਘ, ਜਸਵਿੰਦਰ ਸਿੰਘ ਅਤੇ ਸਾਗਰ ਐਡਵੋਕੇਟ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਇਲਾਵਾ ਸਿੱਖ ਪਰਿਵਾਰ ਟਰੱਸਟ, ਵਾਇਸ ਆਫ ਬਟਾਲਾ ਦੇ ਮੈਂਬਰਾਂ ਹਰਦੀਪ ਸਿੰਘ ਬਾਜਵਾ, ਗੁਰਪਿੰਦਰ ਸਿੰਘ ਉਰਫ਼ ਲਾਡੇ ਸ਼ਾਹ ਭਾਗੋਵਾਲ, ਰੁਪਿੰਦਰ ਸਿੰਘ ਸ਼ਾਮਪੁਰ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਜਤਿੰਦਰ ਕੱਦ, ਡਾ. ਲਖਬੀਰ ਸਿੰਘ ਭਾਗੋਵਾਲੀਆ, ਡਾ. ਮਨਮੋਹਨ ਸਿੰਘ ਭਾਗੋਵਾਲੀਆ, ਸਤਨਾਮ ਸਿੰਘ ਸੋਨੂੰ, ਹਰਜਿੰਦਰ ਸਿੰਘ, ਗੁਰਨਾਮ ਸਿੰਘ, ਲਖਵਿੰਦਰ ਸਿੰਘ, ਰੋਬਿਨ, ਮਨਰਾਜ ਸਿੰਘ, ਜਸਬੀਰ ਸਿੰਘ, ਸਤਨਾਮ ਸਿੰਘ, ਅਕਾਸ਼ਦੀਪ ਸਿੰਘ, ਜਸਬੀਰ ਸਿੰਘ, ਰਵਿੰਦਰ ਸਿੰਘ, ਆਕਾਸ਼, ਸੋਨੂੰ, ਵਿੱਕੀ, ਸੰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਸਮੁੱਚੀ ਸਫਾਈ ਸੇਵਕ ਟੀਮ ਨੇ ਬਹੁਤ ਹੀ ਨਿਵੇਕਲੀ ਸੇਵਾ ਨਿਭਾਈ ਤੇ ਗਲੀਆਂ, ਸੜਕਾਂ, ਲੰਗਰਾਂ, ਛਬੀਲਾਂ ਤੇ ਹੋਰ ਧਾਰਮਿਕ ਗਤੀਵਿਧੀਆਂ ਦੌਰਾਨ ਛੱਡੀ ਗਈ ਰਹਿੰਦ-ਖ਼ੂੰਹਦ ਤੇ ਜੂਠੇ ਡਿਸਪੋਸੇਬਲ ਦੀ ਸਾਰੇ ਸ਼ਹਿਰ ਵਿਚ ਬਹੁਤ ਹੀ ਪ੍ਰੀਤ ਨਾਲ ਸਫ਼ਾਈ ਕਰਕੇ ਸੇਵਾ ਕੀਤੀ ਗਈ। ਐਸ.ਈ. ਬਲਦੇਵ ਸਿੰਘ ਸ਼ਾਹਪੁਰ ਤੇ ਡਾ. ਭਾਗੋਵਾਲੀਆ ਨੇ ਦੱਸਿਆ ਕਿ ਜਦੋਂ ਨਗਰ ਕੀਰਤਨ ਅਗਾਂਹ ਚਾਲੇ ਪਾ ਦਿੰਦਾ ਹੈ ਤਾਂ ਉਸ ਦੇ ਪਿੱਛੇ ਸਫਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਿੱਖੀ ਸੱਭਿਆਚਾਰ ’ਚ ਸੇਵਾ ਨੂੰ ਬਹੁਤ ਉੱਤਮ ਮੰਨਿਆ ਜਾਂਦਾ ਹੈ, ਪਰ ਸਫਾਈ ਤੇ ਬਰਤਨ ਮਾਂਜਣ ਦੀ ਸੇਵਾ ਸਭ ਤੋਂ ਉੱਤਮ ਸੇਵਾ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਲੰਗਰ ਤੇ ਛਬੀਲਾਂ ਤਾਂ ਬਹੁਤ ਸ਼ਰਧਾ ਨਾਲ ਲਗਾਈਆਂ ਜਾਂਦੀਆਂ ਹਨ, ਪਰ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ। ਇਸ ਘਾਟ ਨੂੰ ਵੇਖਦਿਆਂ ਕਰੀਬ ਚਾਰ ਸਾਲ ਪਹਿਲਾਂ ਐਸ.ਈ. ਬਲਦੇਵ ਸਿੰਘ ਨੇ ਸਫਾਈ ਦੀ ਸੇਵਾ ਆਰੰਭੀ ਸੀ, ਜੋ ਐਤਕੀਂ ਲਹਿਰ ਦਾ ਰੂਪ ਧਾਰਨ ਕਰ ਗਈ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਨੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖਾਲਸਾ ਨਗਰ ਕੀਰਤਨ ਦਾ ਭਾਮੜੀ ਬਸਰਾਵਾਂ ’ਚ ਅੱਜ ਸਵਾਗਤ ਹੋਵੇਗਾ- ਧਰਮਸੋਤ ਅਗਲੀ ਖ਼ਬਰ ਸੀ.ਐੱਨ.ਆਈ. ਚਰਚ ਵਿਖੇ ਸਾਂਝਾ ਮਸੀਹ ਸੰਮੇਲਨ ਸੰਬੰਧੀ ਮੀਟਿੰਗ
Ad Position 24