ਭੋਗ ’ਤੇ ਵਿਸ਼ੇਸ਼:- ਮਾਤਾ ਜੋਗਿੰਦਰ ਕੌਰ ਛਾਣੀ
ਘੁਮਾਣ-ਮਾਤਾ ਜੋਗਿੰਦਰ ਕੌਰ ਛਾਣੀ ਪਤਨੀ ਜਵੰਦ ਸਿੰਘ ਘੁਮਾਣ ਦਾ ਜਨਮ 1943 ’ਚ ਪਿਤਾ ਬੂਟਾ ਸਿੰਘ ਤੇ ਮਾਤਾ ਧੰਨ ਕੌਰ ਦੀ ਕੁੱਖੋਂ ਪਿੰਡ ਘਣੀਏ ਕੇ ਬਾਂਗਰ ਵਿਖੇ ਹੋਇਆ। ਉਨ੍ਹਾਂ ਦੀਆਂ 2 ਭੈਣਾਂ ਤੇ ਇਕ ਭਰਾ ਸੀ।
ਘੁਮਾਣ-ਮਾਤਾ ਜੋਗਿੰਦਰ ਕੌਰ ਛਾਣੀ ਪਤਨੀ ਜਵੰਦ ਸਿੰਘ ਘੁਮਾਣ ਦਾ ਜਨਮ 1943 ’ਚ ਪਿਤਾ ਬੂਟਾ ਸਿੰਘ ਤੇ ਮਾਤਾ ਧੰਨ ਕੌਰ ਦੀ ਕੁੱਖੋਂ ਪਿੰਡ ਘਣੀਏ ਕੇ ਬਾਂਗਰ ਵਿਖੇ ਹੋਇਆ। ਉਨ੍ਹਾਂ ਦੀਆਂ 2 ਭੈਣਾਂ ਤੇ ਇਕ ਭਰਾ ਸੀ। ਮਾਤਾ ਜੀ ਨੇ ਪੁਰਾਣੇ ਵਕਤ ’ਚ ਪੰਜ ਕਲਾਸਾਂ ਦੀ ਪੜ੍ਹਾਈ ਕੀਤੀ। ਉਨ੍ਹਾਂ ਦਾ ਵਿਆਹ ਘੁਮਾਣ ਵਿਖੇ ਜਵੰਦ ਸਿੰਘ ਨਾਲ ਹੋਇਆ ਤੇ ਇਕ ਪੁੱਤਰ ਪ੍ਰਲੋਕ ਸਿੰਘ ਨੇ ਜਨਮ ਲਿਆ। ਪ੍ਰਲੋਕ ਸਿੰਘ ਨੇ ਪੜ੍ਹਾਈ ਕਰਨ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮਾਂ ’ਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਸ਼ਹੀਦ ਭਗਤ ਸਿੰਘ ਕਲੱਬ ਘੁਮਾਣ ਦੇ ਪ੍ਰਧਾਨ ਵੀ ਹਨ। ਮਾਤਾ ਜੀ ਗੁਰੂ ਘਰ ਦੇ ਪ੍ਰੇਮੀ ਸਨ। ਉਨ੍ਹਾਂ ਨੇ ਕਈ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵੀ ਕਰਵਾਈਆਂ। ਉਹ ਘਰ ਆਏ ਹਰੇਕ ਨੂੰ ਹੱਸ ਕੇ ਮਿਲਦੇ ਤੇ ਚਾਹ ਤੋਂ ਬਗੈਰ ਨਹੀਂ ਸੀ ਜਾਣ ਦਿੰਦੇ। ਅਚਾਨਕ ਉਹ 12 ਸਤੰਬਰ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਨਮਿਤ ਪਰਿਵਾਰ ਵਲੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 21 ਸਤੰਬਰ ਨੂੰ ਉਨ੍ਹਾਂ ਦੇ ਗ੍ਰਹਿ ਘੁਮਾਣ ਵਿਖੇ ਪਾਏ ਜਾਣਗੇ ਤੇ ਆਤਮਿਕ ਸ਼ਾਂਤੀ ਲਈ ਵੈਰਾਗਮਈ ਕੀਰਤਨ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ 12 ਤੋਂ 1 ਵਜੇ ਤੱਕ ਹੋਵੇਗਾ। - ਗੁਰਚਰਨਜੀਤ ਸਿੰਘ ਬਾਵਾ