17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗਾਜੀਕੋਟ ਵਿਖੇ ਸਰਪੰਚ ਦੀ ਕਥਿਤ ਮਿਲੀਭੁਗਤ ਨਾਲ ਛੱਪੜ ’ਤੇ ਕਬਜ਼ਾ ਕਰਨ ਦੇ ਲੱਗੇ ਦੋਸ਼

ਗੁਰਦਾਸਪੁਰ, 15 ਸਤੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਗਾਜੀਕੋਟ ਵਿਖੇ ਮੌਜੂਦਾ ਸਰਪੰਚ ਦੀ ਕਥਿਤ ਮਿਲੀਭੁਗਤ ਨਾਲ ਪਿੰਡ ਦੇ ਛੱਪੜ ’ਤੇ ਕਝ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕਰਕੇ ਪਾਣੀ ਦੇ ਨਿਕਾਸ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀ ਵੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗਾਜ਼ੀਕੋਟ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਲਿਖਤੀ ਸ਼ਿਕਾਇਤ ਕਰਕੇ ਦੱਸਿਆ ਕਿ ਛੱਪੜ ਦੇ ਨਾਲ ਉਸ ਦੀ ਹਵੇਲੀ ਲੱਗਦੀ ਹੈ ਤੇ ਗੰਦਾ ਪਾਣੀ ਛੱਪੜ ਵਿਚ ਪੈਂਦਾ ਸੀ।

Ad Position 21
No active advertisement
ਛੱਪੜ ਵਾਲੀ ਜਗਾ ’ਤੇ ਪਾਈ ਮਿੱਟੀ। ਤਸਵੀਰ: ਅਸ਼ੋਕ ਸ਼ਰਮਾ 16-09-2026
ਗੁਰਦਾਸਪੁਰ, 15 ਸਤੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਗਾਜੀਕੋਟ ਵਿਖੇ ਮੌਜੂਦਾ ਸਰਪੰਚ ਦੀ ਕਥਿਤ ਮਿਲੀਭੁਗਤ ਨਾਲ ਪਿੰਡ ਦੇ ਛੱਪੜ ’ਤੇ ਕਝ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕਰਕੇ ਪਾਣੀ ਦੇ ਨਿਕਾਸ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀ ਵੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗਾਜ਼ੀਕੋਟ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਲਿਖਤੀ ਸ਼ਿਕਾਇਤ ਕਰਕੇ ਦੱਸਿਆ ਕਿ ਛੱਪੜ ਦੇ ਨਾਲ ਉਸ ਦੀ ਹਵੇਲੀ ਲੱਗਦੀ ਹੈ ਤੇ ਗੰਦਾ ਪਾਣੀ ਛੱਪੜ ਵਿਚ ਪੈਂਦਾ ਸੀ। ਪਰ ਹੁਣ ਹੈਪੀ ਪੁੱਤਰ ਵਿਕਰਮ ਸਿੰਘ, ਸਾਬੀ ਪੁੱਤਰ ਵਜ਼ੀਰ ਮਸੀਹ, ਤਾਰਾ ਪੁੱਤਰ ਸਲਾਮਤ ਮਸੀਹ, ਸੁਮਨ ਪੁੱਤਰ ਭਗਤ ਮਸੀਹ ਨੇ ਪੰਚਾਇਤ ਦੀ ਕਥਿਤ ਮਿਲੀਭੁਗਤ ਨਾਲ ਛੱਪੜ ’ਤੇ ਕਬਜ਼ਾ ਕਰ ਲਿਆ ਹੈ ਤੇ ਮਿੱਟੀ ਵੀ ਪਾ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਕਬਜ਼ੇ ਸਬੰਧੀ ਡੇਢ ਸਾਲ ਪਹਿਲਾਂ ਵੀ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ। ਪਰ ਫਿਰ ਵੀ ਇਸ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਵਲੋਂ ਛੱਪੜ ’ਤੇ ਕਬਜ਼ਾ ਕਰਨ ਨਾਲ ਮੇਰੀ ਹਵੇਲੀ ਦਾ ਸਾਰਾ ਨਿਕਾਸ ਬੰਦ ਹੋ ਗਿਆ ਹੈ, ਇਸ ਨਾਲ ਛੱਪੜ ਦਾ ਪਾਣੀ ਸੜਕ ਵੱਲ ਜਾਵੇਗਾ ਤੇ ਸਰਕਾਰੀ ਸੜਕ ਦਾ ਵੀ ਨੁਕਸਾਨ ਹੋਵੇਗਾ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਛੱਪੜਾਂ ਨੂੰ ਵਧੀਆ ਬਣਾਉਣ ਦੇ ਦਾਅਵੇ ਕਰਦੀ ਹੈ। ਪਰ ਫਿਰ ਵੀ ਲੋਕਾਂ ਵਲੋਂ ਜਬਰੀ ਕਬਜ਼ੇ ਕਰਕੇ ਸਰਕਾਰ ਦਾ ਨੁਕਸਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪਿੰਡ ਅੰਦਰ ਛੱਪੜ ’ਤੇ ਹੋ ਰਹੇ ਨਾਜਾਇਜ਼ ਕਬਜ਼ੇ ਦੀ ਫੌਰੀ ਤੌਰ ’ਤੇ ਜਾਂਚ ਕਰਵਾ ਕੇ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਜਿਸ ਨਾਲ ਛੱਪੜ ਦੀ ਜ਼ਮੀਨ ਬਚ ਸਕੇ ।
Ad Position 22
No active advertisement
ਪਿਛਲੀ ਖ਼ਬਰ ਨੌਮਣੀ ਨਾਲੇ ਦੇ ਪਾਣੀ ਨਾਲ ਫ਼ਸਲਾਂ ਦੇ ਹੁੰਦੇ ਨੁਕਸਾਨ ਨੂੰ ਲੈ ਕੇ ਹਲਕਾ ਇੰਚਾਰਜ ਤੇ ਡੀ.ਸੀ ਨੂੰ ਮਿਲਿਆ ਕਿਸਾਨਾਂ ਦਾ ਵਫ... ਅਗਲੀ ਖ਼ਬਰ ਚੋਣ ਮਨੋਰਥ ਕਮੇਟੀ ’ਚ ਅਗਸਤਨ ਦਾਸ ਨੂੰ ਸ਼ਾਮਿਲ ਕਰਨ ’ਤੇ ਕ੍ਰਿਸ਼ਚੀਅਨ ਭਾਈਚਾਰੇ ਦਾ ਮਾਣ ਵਧਿਆ-ਪ੍ਰਤਾਪ ਭੱਟੀ ਸਰਵਾਲੀ
Ad Position 24