16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਿੰਡ ਪੰਜੂਪੁਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ

ਘਰੋਟਾ, 16 ਸਤੰਬਰ (ਸੰਜੀਵ ਗੁਪਤਾ)- ਡਾਇਰੈਕਟਰ ਆਯੂਰਵੇਦ ਡਾ: ਰਮਨ ਖੰਨਾ ਅਤੇ ਜ਼ਿਲ੍ਹਾ ਆਯੂਰਵੇਦ ਤੇ ਯੂਨਾਨੀ ਅਫ਼ਸਰ ਪਠਾਨਕੋਟ ਡਾ. ਹਰਿੰਦਰ ਸਿੰਘ ਦੇ ਨਿਰਦੇਸ਼ਾਂ ਹੇਠ ਪਿੰਡ ਪੰਜੂਪੁਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 17-09-2026
ਘਰੋਟਾ, 16 ਸਤੰਬਰ (ਸੰਜੀਵ ਗੁਪਤਾ)- ਡਾਇਰੈਕਟਰ ਆਯੂਰਵੇਦ ਡਾ: ਰਮਨ ਖੰਨਾ ਅਤੇ ਜ਼ਿਲ੍ਹਾ ਆਯੂਰਵੇਦ ਤੇ ਯੂਨਾਨੀ ਅਫ਼ਸਰ ਪਠਾਨਕੋਟ ਡਾ. ਹਰਿੰਦਰ ਸਿੰਘ ਦੇ ਨਿਰਦੇਸ਼ਾਂ ਹੇਠ ਪਿੰਡ ਪੰਜੂਪੁਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਲੋਕਾਂ ਨੂੰ ਆਯੂਰਵੇਦ ਤੇ ਹੋਮਿਓਪੈਥੀ ਇਲਾਜ ਸਬੰਧੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ । ਕੈਂਪ ਦੌਰਾਨ ਆਯੂਰਵੇਦਿਕ ਓ.ਪੀ.ਡੀ. ਵਿਚ 498 ਮਰੀਜ਼ਾਂ ਅਤੇ ਹੋਮਿਓਪੈਥੀ ਓ.ਪੀ.ਡੀ. ਵਿਚ 228 ਮਰੀਜ਼ਾਂ ਦੀ ਜਾਂਚ ਕੀਤੀ ਗਈ । ਇਸ ਤੋਂ ਇਲਾਵਾ ਮਰੀਜ਼ਾਂ ਨੂੰ ਮਰਮਾ ਥੈਰੇਪੀ ਅਤੇ ਸਿਹਤ ਸਬੰਧੀ ਮੈਡੀਕਲ ਕਾਊਂਸਲਿੰਗ ਦੀ ਸਹੂਲਤ ਵੀ ਦਿੱਤੀ ਗਈ । ਕੈਂਪ ਵਿਚ ਡਾ: ਵਿਕਰਮ ਫਰਾਂਸਿਸ, ਡਾ: ਸੋਨਮ ਧੀਮਾਨ ਅਤੇ ਡਾ: ਸਚਿਨ ਗੁਪਤਾ ਤੋਂ ਇਲਾਵਾ ਆਯੂਰਵੈਦਿਕ ਉਪਵੈਦਾਂ ਵਿਚ ਅਭਿਸ਼ੇਕ ਸ਼ਰਮਾ ਅਤੇ ਸੰਦੀਪ ਕੁਮਾਰ ਨੇ ਸੇਵਾਵਾਂ ਦਿੱਤੀਆਂ । ਹੋਮਿਓਪੈਥੀ ਵਿਭਾਗ ਵਲੋਂ ਡਾ: ਓ.ਪੀ. ਵਿਗ ਨੇ ਮਰੀਜ਼ਾਂ ਦੀ ਜਾਂਚ ਕੀਤੀ, ਜਦਕਿ ਹੋਮਿਓਪੈਥੀ ਫਾਰਮਾਸਿਸਟ ਅਜੇ ਮਲਹੋਤਰਾ ਵਲੋਂ ਸੇਵਾਵਾਂ ਪ੍ਰਦਾਨ ਕੀਤੀਆਂ । ਕੈਂਪ ਦਾ ਉਦੇਸ਼ ਲੋਕਾਂ ਨੂੰ ਆਯੂਸ਼ ਪ੍ਰਣਾਲੀਆਂ ਰਾਹੀਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਆਯੂਰਵੇਦ ਅਤੇ ਹੋਮਿਓਪੈਥੀ ਇਲਾਜ ਪ੍ਰਤੀ ਜਾਗਰੂਕ ਕਰਨਾ ਸੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਐਸ. ਡੀ. ਕੰਨਿਆ ਮਹਾਂਵਿਦਿਆਲਿਆ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਵਪਾਰ ਮੰਡਲ ਦੇ ਵਫ਼ਦ ਨੇ ਐਸ. ਐਸ. ਪੀ. ਮਨਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ
Ad Position 24