17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਗਰ ਕੌਂਸਲ ਸਨੌਰ ’ਚ ਪਹੁੰਚੀ ਵਿਜੀਲੈਂਸ ਟੀਮ

ਸਨੌਰ, (ਫਤਹਿਗੜ੍ਹ ਸਾਹਿਬ), 17 ਸਤੰਬਰ (ਗੀਤਵਿੰਦਰ ਸਿੰਘ ਸੋਖਲ)- ਨਗਰ ਕੌਂਸਲ ਸਨੌਰ ਵਿਚ ਸੀਵਰੇਜ ਦੀ ਪਾਈਪਲਾਈਨ ਦਾ ਕੰਮ ਸਹੀ ਢੰਗ ਨਾਲ ਨਾ ਹੋਣ ਸੰਬੰਧੀ ਸਨੌਰ ਵਾਸੀਆਂ ਵਲੋਂ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਗਈ ਸੀ।

Ad Position 21
No active advertisement
ਅਜੀਤ ਡੈਸਕ 17-09-2026

ਸਨੌਰ, (ਫਤਹਿਗੜ੍ਹ ਸਾਹਿਬ), 17 ਸਤੰਬਰ (ਗੀਤਵਿੰਦਰ ਸਿੰਘ ਸੋਖਲ)- ਨਗਰ ਕੌਂਸਲ ਸਨੌਰ ਵਿਚ ਸੀਵਰੇਜ ਦੀ ਪਾਈਪਲਾਈਨ ਦਾ ਕੰਮ ਸਹੀ ਢੰਗ ਨਾਲ ਨਾ ਹੋਣ ਸੰਬੰਧੀ ਸਨੌਰ ਵਾਸੀਆਂ ਵਲੋਂ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਵਿਜੀਲੈਂਸ ਦੇ ਚੀਫ਼ ਬਲਵਿੰਦਰ ਸਿੰਘ ਆਪਣੀ ਟੀਮ ਸਮੇਤ ਨਗਰ ਕੌਂਸਲ ਸਨੌਰ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸਨੌਰ ਸ਼ਹਿਰ ਵਿਚ ਸੀਵਰੇਜ ਦੀ ਨਿਕਾਸੀ ਵਿਚ ਰੁਕਾਵਟ ਆ ਰਹੀ ਹੈ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਸਾਲ 2026 ਵਿਚ ਨਵੀਆਂ ਦੱਬੀਆਂ ਸੀਮੈਂਟ ਦੀਆਂ ਪਾਈਪਾਂ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ।

ਸ਼ਿਕਾਇਤਕਰਤਾਵਾਂ ਅਨੁਸਾਰ ਭਾਖਰ ਰੋਡ ਤੋਂ ਵਿਸ਼ਵਕਰਮਾ ਮੰਦਰ ਤੱਕ ਪੁਰਾਣੇ ਨਾਲੇ ਦੀ ਸਫ਼ਾਈ ਕਰਕੇ ਉਸ ਉੱਪਰ ਮਜ਼ਬੂਤ ਲੈਂਟਰ ਪਾਉਣ ਦੀ ਬਜਾਏ ਨਵੀਆਂ ਸੀਮੈਂਟ ਪਾਈਪਾਂ ਪਾਈਆਂ ਗਈਆਂ, ਜਿਸ ਕਾਰਨ ਪਾਣੀ ਦੀ ਨਿਕਾਸੀ ਵਿਚ ਰੁਕਾਵਟ ਪੈਦਾ ਹੋਣ ਦੀ ਗੱਲ ਕਹੀ ਗਈ ਹੈ। ਇਸ ਸਮੱਸਿਆ ਕਾਰਨ ਈਸਰ ਸਿੰਘ ਕਲੋਨੀ, ਫਤਿਹਪੁਰ ਚੌਂਕ ਅਤੇ ਵਾਲਮੀਕਿ ਚੌਂਕ ਦੇ ਵਸਨੀਕਾਂ ਵਲੋਂ ਵੀ ਸ਼ਿਕਾਇਤ ਕੀਤੀ ਗਈ ਹੈ। ਵਿਜੀਲੈਂਸ ਦੇ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੰਮ੍ਰਿਤਸਰ 'ਚ ਜੰਮੂ-ਕਸ਼ਮੀਰ ਰੈਸਟ ਹਾਊਸ ਦਾ ਕੀਤਾ ਰਸਮੀ ਉਦਘਾਟਨ ਅਗਲੀ ਖ਼ਬਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
Ad Position 24