16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬਲਵਿੰਦਰ ਸਿੰਘ ਬਿੱਲੂ ਧਾਰ ਬਲਾਕ ਇੰਚਾਰਜ ਤੇ ਪ੍ਰੀਤਮ ਪਠਾਨੀਆ ਬਲਾਕ ਪ੍ਰਧਾਨ ਬਣੇ

ਸ਼ਾਹਪੁਰ ਕੰਢੀ, 16 ਸਤੰਬਰ (ਰਣਜੀਤ ਸਿੰਘ)-ਆਮ ਆਦਮੀ ਪਾਰਟੀ ਦੀ ਮੀਟਿੰਗ ਵੀ. ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 17-09-2026
ਸ਼ਾਹਪੁਰ ਕੰਢੀ, 16 ਸਤੰਬਰ (ਰਣਜੀਤ ਸਿੰਘ)-ਆਮ ਆਦਮੀ ਪਾਰਟੀ ਦੀ ਮੀਟਿੰਗ ਵੀ.ਆਈ.ਪੀ. ਵਿਸ਼ਰਾਮ ਘਰ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੇ ਵੀਡਿਓ ਕਾਨਫਰੰਸ ਰਾਹੀਂ ਕੀਤੀ । ਇਸ ਮੌਕੇ ਹਲਕਾ ਇੰਚਾਰਜ ਵਲੋਂ ਪਾਰਟੀ ਨੂੰ ਇਲਾਕੇ ਵਿਚ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ । ਜਿਸ ’ਚ ਬਲਵਿੰਦਰ ਸਿੰਘ ਬਿੱਲੂ ਨੂੰ ਧਾਰ ਬਲਾਕ ਦਾ ਇੰਚਾਰਜ, ਪ੍ਰੀਤਮ ਪਠਾਨੀਆ ਨੂੰ ਬਲਾਕ (3) ਦੇ ਪ੍ਰਧਾਨ, ਦੇਵੀ ਦਿਆਲ ਨੂੰ ਵਾਈਸ ਪ੍ਰਧਾਨ, ਸੰਦੀਪ ਕੁਮਾਰ ਨੂੰ ਸ਼ਾਹਪੁਰ ਕੰਢੀ ਦਾ ਪ੍ਰਧਾਨ ਅਤੇ ਸਾਹਿਲ ਨੂੰ ਟਾਊਨਸ਼ਿਪ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਮੀਟਿੰਗ ਵਿਚ ਮੌਜੂਦ ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਨੇ ਕੇਕ ਕੱਟ ਕੇ ਹਲਕਾ ਇੰਚਾਰਜ ਸਵਰਨ ਸਿੰਘ ਪਠਾਨੀਆ ਦਾ ਜਨਮ ਦਿਨ ਮਨਾਇਆ । ਨਵ-ਨਿਯੁਕਤ ਅਹੁਦੇਦਾਰਾਂ ਨੇ ਆਏ ਹੋਏ ਸਰਪੰਚਾਂ ਤੇ ਪਾਰਟੀ ਵਰਕਰਾਂ ਨੂੰ ਯਕੀਨ ਦਿਵਾਇਆ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ । ਮੀਟਿੰਗ ’ਚ ਸ੍ਰੀ ਸਨਾਤਨ ਵਿੰਗ ਦੇ ਹਲਕਾ ਚੇਅਰਮੈਨ ਵਿਕਰਮ ਸ਼ਰਮਾ ਬਿੱਕੂ, ਬਲਾਕ ਸੰਮਤੀ ਮੈਂਬਰ ਅੰਕੁਰ ਸੋਹਲ, ਅਨਿਲ ਕੁਮਾਰ, ਬੀ.ਸੀ. ਵਿੰਗ ਦੇ ਪ੍ਰਧਾਨ ਨੱਥੂ ਰਾਮ, ਐਸ.ਸੀ. ਵਿੰਗ ਦੇ ਪ੍ਰਧਾਨ ਮਿਲਖੀ ਰਾਮ, ਸਰਪੰਚ ਸਿਕੰਦਰ ਸਿੰਘ ਪਠਾਨੀਆ, ਸਰਪੰਚ ਕੈਪਟਨ ਅਸ਼ੋਕ ਕੁਮਾਰ, ਪ੍ਰਵੀਨ ਕੁਮਾਰ, ਵਿੱਕੀ ਕਾਠਾ, ਬਲਕਾਰ ਸਿੰਘ ਪਠਾਨੀਆ ਅਤੇ ਸਨੇਹ ਲਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਟਵਾਰੀਆਂ ਨੇ ਸਰਕਾਰ ਵਿਰੁੱਧ ਤਹਿਸੀਲ ਪੱਧਰੀ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਜੀ. ਐਨ. ਡੀ. ਯੂ. ਕਾਲਜ ਨਰੋਟ ਜੈਮਲ ਸਿੰਘ ਵਿਖੇ ਹਿੰਦੀ ਦਿਵਸ ਮਨਾਇਆ
Ad Position 24