17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪ੍ਰਿੰਸੀਪਲ ਬਲਬੀਰ ਸਿੰਘ ਦੇ ਬੇਵਕਤ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਫ਼ਤਹਿਗੜ੍ਹ ਚੂੜੀਆਂ, 15 ਸਤੰਬਰ (ਐੱਮ. ਐੱਸ.

Ad Position 21
No active advertisement
ਪ੍ਰਿੰਸੀਪਲ ਬਲਬੀਰ ਸਿੰਘ 16-09-2026
ਫ਼ਤਹਿਗੜ੍ਹ ਚੂੜੀਆਂ, 15 ਸਤੰਬਰ (ਐੱਮ.ਐੱਸ. ਫੁੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਵਰ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਿੰਸੀਪਲ ਤੇ ਪਹਿਲਾਂ ਡਿਪਟੀ ਡੀ.ਈ.ਓ. ਐਲੀਮੈਂਟਰੀ ਗੁਰਦਾਸਪੁਰ ਵਜੋਂ ਸੇਵਾ ਨਿਭਾਅ ਚੁੱਕੇ ਬਲਬੀਰ ਸਿੰਘ ਦੇ ਬੇਵਕਤ ਅਕਾਲ ਚਲਾਣਾ ਕਰ ਜਾਣ ’ਤੇ ਸਮੂਹ ਸੀ. ਡੈਕ ਐਸੋਸੀਏਸ਼ਨ ਗੁਰਦਾਸਪੁਰ ਦੇ ਸਾਰੇ ਪ੍ਰਿੰਸੀਪਲਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਬਲਬੀਰ ਸਿੰਘ ਦੇ ਬੇਵਕਤੀ ਅਕਾਲ ਚਲਾਣੇ ਕਰਕੇ ਸਮੂਹ ਸਿੱਖਿਆ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਦੁੱਖ ਦਾ ਪ੍ਰਗਟਾਵਾ ਕਰਨ ਵਾਲੇ ਸਾਥੀਆਂ ਵਿਚ ਸਾਰੇ ਪ੍ਰਿੰਸੀਪਲ ਤੇ ਉਨ੍ਹਾਂ ਦੇ ਸਾਥੀ ਅਨੀਤਾ ਅਰੋੜਾ, ਰਮਨਪ੍ਰੀਤ ਕੌਰ, ਜਸਬੀਰ ਕੌਰ, ਲਖਵਿੰਦਰ ਸਿੰਘ, ਪਰਮਜੀਤ ਕੌਰ, ਕਵਲਪ੍ਰੀਤ ਕੌਰ, ਰਾਜਵਿੰਦਰ ਕੌਰ, ਸੁਨੀਤਾ ਕੌਸ਼ਲ, ਬਲਵਿੰਦਰ ਪਾਲ, ਦਰਸ਼ਨ ਲਾਲ, ਮਨਜੀਤ ਸਿੰਘ ਸੰਧੂ, ਦੀਪਕ ਕੁਮਾਰ, ਬਲਵਿੰਦਰ ਸਿੰਘ ਸੇਵਾਮੁਕਤ, ਪ੍ਰੀਤਮ ਦਾਸ ਸੇਵਾਮੁਕਤ, ਸੁਭਾਸ਼ ਚੰਦਰ ਸੇਵਾਮੁਕਤ, ਡਿਪਟੀ ਡੀ.ਈ.ਓ. ਗੁਰਦਾਸਪੁਰ ਅਨਿਲ ਕੁਮਾਰ, ਰਣਜੀਵ ਅਰੋੜਾ , ਰਕੇਸ਼ ਗੁਪਤਾ ਅਤੇ ਹੋਰ ਪ੍ਰਿੰਸੀਪਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਨਵੀਂ ਟੀਮ ਦਾ ਗਠਨ ਅਗਲੀ ਖ਼ਬਰ ‘ਆਪ’ ਦੇ ਸੰਗਠਨ ਇੰਚਾਰਜ ਹੈਪੀ ਡੇਅਰੀਵਾਲ ਨਾਲ ‘ਆਪ’ ਆਗੂ ਸੇਖਵਾਂ, ਵਿਧਾਇਕ ਰੰਧਾਵਾ, ਜਥੇ. ਲੰਗਾਹ ਸਮੇਤ ਹੋਰਾਂ ਮੁਹਤਬਰਾ...
Ad Position 24