12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਖੱਤਰੀ ਸਭਾ ਪਠਾਨਕੋਟ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ

ਪਠਾਨਕੋਟ, 11 ਸਤੰਬਰ (ਸੁਮਿਤ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਖੱਤਰੀ ਸਭਾ ਪਠਾਨਕੋਟ ਵਿਖੇ ਪੁੱਜੇ । ਇਸ ਮੌਕੇ ਉਨ੍ਹਾਂ ਨੇ ਸਭਾ ਦੇ ਪ੍ਰਧਾਨ ਚੰਦਨ ਮਹਿੰਦਰੂ, ਰਾਜੇਸ਼ ਪੂਰੀ, ਰਾਮਪਾਲ ਭੰਡਾਰੀ, ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਪਠਾਨਕੋਟ, 11 ਸਤੰਬਰ (ਸੁਮਿਤ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਖੱਤਰੀ ਸਭਾ ਪਠਾਨਕੋਟ ਵਿਖੇ ਪੁੱਜੇ । ਇਸ ਮੌਕੇ ਉਨ੍ਹਾਂ ਨੇ ਸਭਾ ਦੇ ਪ੍ਰਧਾਨ ਚੰਦਨ ਮਹਿੰਦਰੂ, ਰਾਜੇਸ਼ ਪੂਰੀ, ਰਾਮਪਾਲ ਭੰਡਾਰੀ, ਐਨ.ਪੀ. ਧਵਨ ਸਮੇਤ ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਰੋਹਿਤ ਸਿਆਲ ਵਲੋਂ ਖੱਤਰੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ‘ਹਮਾਰੇ ਰਾਮ’ ਨਾਟਕ ਦੇ ਮੰਚਣ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਸ਼ੈਲੀ ਰੋਡ ਵਿਖੇ ਸਥਿਤ ਪੰਡਿਤ ਦੀਨ ਦਿਆਲ ਆਡੀਟੋਰੀਅਮ ਵਿਚ 12 ਅਤੇ 13 ਸਤੰਬਰ ਨੂੰ ‘ਹਮਾਰੇ ਰਾਮ’ ਨਾਟਕ ਦਾ ਮੰਚਣ ਕੀਤਾ ਜਾਵੇਗਾ । ਇਸ ਨਾਟਕ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਵੀ ਸ਼ਾਮਿਲ ਹੋਣਗੇ । ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਨਾਟਕ ਪ੍ਰਤੀ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਸ ਮੌਕੇ ਰੋਹਿਤ ਸਿਆਲ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਦਰਸਾਉਣ ਵਾਲੇ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਅਤੇ ਸੰਸਕ੍ਰਿਤੀ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਉਨ੍ਹਾਂ ਖੱਤਰੀ ਸਭਾ ਦੇ ਮੈਂਬਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਨਾਟਕ ਦਾ ਆਨੰਦ ਮਾਣਨ ਦੀ ਅਪੀਲ ਕੀਤੀ । ਖੱਤਰੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਵੀ ‘ਹਮਾਰੇ ਰਾਮ’ ਨਾਟਕ ਦੇ ਮੰਚਨ ਲਈ ਮਿਲੇ ਸੱਦੇ ਦਾ ਸਵਾਗਤ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਗ੍ਰਾਮੀਣ ਬੈਂਕ ਦੁਨੇਰਾ ਸ਼ਾਖਾ ਨੇ ਮਨਾਇਆ ਸਥਾਪਨਾ ਦਿਵਸ
Ad Position 24