ਪੰਜਾਬ ਗ੍ਰਾਮੀਣ ਬੈਂਕ ਦੁਨੇਰਾ ਸ਼ਾਖਾ ਨੇ ਮਨਾਇਆ ਸਥਾਪਨਾ ਦਿਵਸ
ਧਾਰਕਲਾਂ, 11 ਸਤੰਬਰ (ਨਰੇਸ਼ ਪਠਾਨੀਆ)-ਅੱਜ ਪੰਜਾਬ ਗ੍ਰਾਮੀਣ ਬੈਂਕ ਦੁਨੇਰਾ ਸ਼ਾਖਾ ਦੁਆਰਾ ਆਪਣਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੈਂਕ ਕਰਮਚਾਰੀਆਂ ਦੁਆਰਾ ਬੈਂਕ ਪਰਿਸਰ ’ਚ ਕੇਕ ਕੱਟ ਕੇ ਗ੍ਰਾਹਕਾਂ ਨਾਲ ਸਥਾਪਨਾ ਦਿਵਸ ਦੀ ਖੁਸ਼ੀ ਸਾਂਝੀ ਕੀਤੀ ਗਈ ।
ਧਾਰਕਲਾਂ, 11 ਸਤੰਬਰ (ਨਰੇਸ਼ ਪਠਾਨੀਆ)-ਅੱਜ ਪੰਜਾਬ ਗ੍ਰਾਮੀਣ ਬੈਂਕ ਦੁਨੇਰਾ ਸ਼ਾਖਾ ਦੁਆਰਾ ਆਪਣਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੈਂਕ ਕਰਮਚਾਰੀਆਂ ਦੁਆਰਾ ਬੈਂਕ ਪਰਿਸਰ ’ਚ ਕੇਕ ਕੱਟ ਕੇ ਗ੍ਰਾਹਕਾਂ ਨਾਲ ਸਥਾਪਨਾ ਦਿਵਸ ਦੀ ਖੁਸ਼ੀ ਸਾਂਝੀ ਕੀਤੀ ਗਈ । ਬੈਂਕ ਮੈਨੇਜਰ ਸ਼ੁੱਭਮ ਮਹਾਜਨ, ਅਸਿਸਟੈਂਟ ਮੈਨੇਜਰ ਅਦਿੱਤਿਆ ਸਿੰਘ ਠਾਕੁਰ, ਜਗਜੀਤ ਸਿੰਘ ਕਲਰਕ ਨੇ ਬੈਂਕ ਦੇ ਵਿਸ਼ੇਸ਼ ਖਾਤਾ ਧਾਰਕਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਤੇ ਸਮਾਗਮ ਦੇ ਅੰਤ ’ਚ ਮੈਨੇਜਰ ਸ਼ੁੱਭਮ ਮਹਾਜਨ ਨੇ ਗ੍ਰਾਹਕਾਂ ਨਾਲ ਬੈਠ ਕੇ ਚਾਹ ਨਾਸ਼ਤਾ ਖਾਧਾ ਤੇ ਗ੍ਰਾਹਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬੈਂਕ ਦੀਆਂ ਸੇਵਾਵਾਂ ਦੇ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਤੇ ਸਹਿਯੋਗ ਦੇ ਲਈ ਦਿਲ ਤੋਂ ਧੰਨਵਾਦ ਕਰਦੇ ਹਨ। ਇਸ ਮੌਕੇ ਸੋਨਮ ਮਹਿਰਾ, ਦੀਪਕ ਮਹਾਜਨ, ਚੰਦਨ ਮਹਾਜਨ, ਮੋਨੂ ਡੋਗਰਾ, ਸੰਜੀਵ ਸਲਾਥੀਆ, ਰਾਕੇਸ਼ ਸ਼ਰਮਾ, ਸਾਹਿਲ ਪਠਾਨੀਆ ਅਤੇ ਕੁੰਕੂ ਸ਼ਰਮਾ ਆਦਿ ਮੌਜੂਦ ਸਨ ।