07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਬੂਹ ਹਰੀਕੇ ਪੱਤਣ ਦੇ ਵਿਦਿਆਰਥੀਆਂ ਨੇ ਫਾਈਨਲ ਰਾਊਂਡ ’ਚ ਜਗ੍ਹਾ ਬਣਾਈ

ਹਰੀਕੇ ਪੱਤਣ, 7 ਨਵੰਬਰ (ਸੰਜੀਵ ਕੁੰਦਰਾ)– ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਦੇ ਵਿਦਿਆਰਥੀਆਂ ਦਆਰਾ ਦਿੱਲੀ ਦੀ ਕੁਇਜ਼ ਓਲੰਪੀਅਡ ਕਾਨਕੁਏਸਟ ਸੰਸਥਾ ਵਲੋਂ ਕਰਵਾਏ ਗਏ ਅਕਾਦਮਕ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਸੈਮੀਫ਼ਾਈਨਲ ਰਾਉਂਡ ਕੁਆਲੀਫ਼ਾਈ ਕਰਕੇ ਫਾਇਨਲ ਰਾਉਂਡ ਵਿਚ ਆਪਣੀ ਜਗ੍ਹਾ ਬਣਾਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਵਿਚ ਕੁੱਲ 40 ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ ਜਿਨਾਂ ਵਿਚੋਂ ਕੁੱਲ 9 ਵਿਦਿਆਰਥੀਆਂ ਨੇ ਆਲ ਇੰਡੀਆ ਮੈਰਿਟ ਸੂਚੀ ਵਿਚ ਆਪਣੀ ਜਗ੍ਹਾ ਬਣਾਈ ਅਤੇ ਬਾਕੀ 21 ਵਿਦਿਆਰਥੀਆਂ ਦੁਆਰਾ ਫਾਈਨਲ ਰਾਉਂਡ ਵਿੱਚ ਥਾਂ ਬਣਾਈ।

Ad Position 21
No active advertisement
ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਦੇ ਵਿਦਿਆਰਥੀਆਂ ਨਾਲ ਐਮ.ਡੀ. ਸਤੀਸ਼ ਕੁਮਾਰ, ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ। ਤਸਵੀਰ–ਕੁੰਦਰਾ 08-11-2026
ਹਰੀਕੇ ਪੱਤਣ, 7 ਨਵੰਬਰ (ਸੰਜੀਵ ਕੁੰਦਰਾ)– ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਦੇ ਵਿਦਿਆਰਥੀਆਂ ਦਆਰਾ ਦਿੱਲੀ ਦੀ ਕੁਇਜ਼ ਓਲੰਪੀਅਡ ਕਾਨਕੁਏਸਟ ਸੰਸਥਾ ਵਲੋਂ ਕਰਵਾਏ ਗਏ ਅਕਾਦਮਕ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਸੈਮੀਫ਼ਾਈਨਲ ਰਾਉਂਡ ਕੁਆਲੀਫ਼ਾਈ ਕਰਕੇ ਫਾਇਨਲ ਰਾਉਂਡ ਵਿਚ ਆਪਣੀ ਜਗ੍ਹਾ ਬਣਾਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਵਿਚ ਕੁੱਲ 40 ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ ਜਿਨਾਂ ਵਿਚੋਂ ਕੁੱਲ 9 ਵਿਦਿਆਰਥੀਆਂ ਨੇ ਆਲ ਇੰਡੀਆ ਮੈਰਿਟ ਸੂਚੀ ਵਿਚ ਆਪਣੀ ਜਗ੍ਹਾ ਬਣਾਈ ਅਤੇ ਬਾਕੀ 21 ਵਿਦਿਆਰਥੀਆਂ ਦੁਆਰਾ ਫਾਈਨਲ ਰਾਉਂਡ ਵਿੱਚ ਥਾਂ ਬਣਾਈ। ਇਨ੍ਹਾਂ ਵਿਚੋਂ ਗੁਰਸਾਜ ਸਿੰਘ (ਯੂ.ਕੇ.ਜੀ.ਬੀ) ਗੁਰਨੂਰ ਕੌਰ (ਫ਼ਸਟ ਬੀ), ਗੁਰਲੀਨ ਕੌਰ ਰੰਧਾਵਾ (ਛੇਵੀਂ ਏ), ਕੋਮਲਪ੍ਰੀਤ ਕੌਰ (ਸੱਤਵੀਂ ਬੀ), ਮਨਸੀਰਤ ਕੌਰ (ਚੌਥੀ ਬੀ), ਲਵਪ੍ਰੀਤ ਕੌਰ ( ਸੱਤਵੀਂ ਬੀ), ਹਰਮਨਜੋਤ ਕੌਰ (ਪੰਜਵੀਂ ਏ), ਜਸਲੀਨ ਕੌਰ (ਸੱਤਵੀਂ ਬੀ), ਪੰਖੁੜੀ (ਸੱਤਵੀਂ ਬੀ) ਦੇ ਨਾਮ ਸ਼ਾਮਿਲ ਹਨ। ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕ ਦੀ ਮਿਹਨਤ ਨੂੰ ਜਾਂਦਾ ਹੈ। ਜਿਨ੍ਹਾਂ ਨੇ ਇਹਨਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਤਿਆਰ ਕੀਤਾ। ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਨੇ ਸਟਾਫ਼ ਨੂੰ ਇਸ ਪ੍ਰਾਪਤੀ ਉੱਪਰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਕੇ ਉਹਨਾਂ ਦਾ ਆਤਮ ਵਿਸ਼ਵਾਸ ਵਧਾਉਣ ਦੇ ਨਾਲ- ਨਾਲ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਵੀ ਕਰਦੇ ਹਨ। ਪ੍ਰਿੰਸੀਪਲ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਅਗਲੇ ਮੁਕਾਬਲੇ ਦੀ ਤਿਆਰੀ ਹੋਰ ਲਗਨ ਨਾਲ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐਲਪਾਈਨ ਸਕੂਲ ਵਿਖੇ ਵਾਤਾਵਰਨ ਪੱਖੀ ‘ਗ੍ਰੀਨ ਦੀਵਾਲੀ’ ਮਨਾਈ ਅਗਲੀ ਖ਼ਬਰ ਦਿ ਵਿਜ਼ਡਮ ਸਕੂਲ ’ਚ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਸਾਲਾਨਾ ਸਮ...
Ad Position 24