12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਦਿਹਾਤੀ ਖੇਤਰ ’ਚ ਬੈਂਕਾਂ ਦੀ ਹੜਤਾਲ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ

ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਅੱਜ ਦਿਹਾਤੀ ਖੇਤਰ ’ਚ ਬੈਂਕਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਤੇ ਲੋਕ ਮਾਯੂਸ ਹੋ ਕੇ ਘਰਾਂ ਨੂੰ ਪਰਤ ਗਏ। ਜਦਕਿ ਕਈ ਖਪਤਕਾਰ ਕਾਫੀ ਦੇਰ ਬੈਂਕਾਂ ਸਾਹਮਣੇ ਖੜੇ ਦਿਖਾਈ ਦਿੱਤੇ।

Ad Position 21
repet_subhas-goyals [Copy P29]
ਹੜਤਾਲ ਕਾਰਨ ਬੰਦ ਪਿਆ ਬੈਂਕ। ਤਸਵੀਰ: ਅਸ਼ੋਕ ਸ਼ਰਮਾ 12-09-2026
ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਅੱਜ ਦਿਹਾਤੀ ਖੇਤਰ ’ਚ ਬੈਂਕਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਤੇ ਲੋਕ ਮਾਯੂਸ ਹੋ ਕੇ ਘਰਾਂ ਨੂੰ ਪਰਤ ਗਏ। ਜਦਕਿ ਕਈ ਖਪਤਕਾਰ ਕਾਫੀ ਦੇਰ ਬੈਂਕਾਂ ਸਾਹਮਣੇ ਖੜੇ ਦਿਖਾਈ ਦਿੱਤੇ। ਕਸਬਾ ਪੁਰਾਣਾ ਸ਼ਾਲਾ, ਤਿੱਬੜੀ ਕੈਂਟ, ਪੰਡੋਰੀ ਮਹੰਤਾਂ, ਰਣਜੀਤ ਬਾਗ, ਗੋਹਤ ਪੋਖਰ ਅੰਦਰ ਬੈਂਕਾਂ ਦੀ ਹੜਤਾਲ ਕਾਰਨ ਜਿਥੇ ਲੋਕਾਂ ਨੂੰ ਪ੍ਰੇਸ਼ਾਨੀ ਪੇਸ਼ ਆਈ, ਉਥੇ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਟੀ.ਪੀ ਸ਼ਰਮਾ ਜਨਰਲ ਸਕੱਤਰ ਬੈਂਕ ਐਸੋਸੀਏਸ਼ਨ ਨੇ ਦੱਸਿਆ ਕਿ ਯੂਨਾਈਟਡ ਫੋਰਮ ਬੈਂਕ ਯੂਨੀਅਨ ਇਕ ਸਾਂਝਾ ਮੰਚ ਹੈ, ਜਿਸ ’ਚ ਆਲ ਇੰਡੀਆ ਬੈਂਕ ਇੰਪਲਾਈਜ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫੀਸਰਜ ਕਨਫੈਡਰੇਸ਼ਨ, ਨੈਸ਼ਨਲ ਕਨਫੈਡਰੇਸ਼ਨ ਆਫ ਬੈਂਕ ਇੰਪਲਾਈਜ, ਆਲ ਇੰਡੀਆ ਬੈਂਕ ਆਫੀਸਰਜ ਐਸੋਸੀਏਸ਼ਨ, ਬੈਂਕ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਆਫੀਸਰਜ ਕਾਂਗਰਸ ਤੇ ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ ਫੈਡਰੇਸ਼ਨ ਆਦਿ ਯੂਨੀਅਨਾਂ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਸ ਹੜਤਾਲ ਦਾ ਆਲ ਇੰਡੀਆ ਬੈਂਕ ਯੂਨੀਅਨ ਦੁਆਰਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 8 ਤੇ 9 ਸਤੰਬਰ ਨੂੰ ਮੁੱਖ ਲੇਬਰ ਕਮਿਸ਼ਨਰ ਵਲੋਂ ਹੜਤਾਲ ਨੂੰ ਟਾਲਣ ਲਈ ਬੈਂਕਾਂ ਦੇ ਅਧਿਕਾਰੀ ਤੇ ਵਿੱਤ ਮੰਤਰਾਲੇ ਦੇ ਅਧਿਕਾਰੀ ਇਕੱਠੇ ਹੋਏ ਸਨ। ਪਰ ਗੱਲਬਾਤ ਨੇਪਰੇ ਨਾ ਚੜਨ ਕਾਰਨ ਇਹ ਹੜਤਾਲ ਕਰਨੀ ਪਈ ਹੈ। ਸ਼ਰਮਾ ਨੇ ਦੱਸਿਆ ਕਿ ਬੈਂਕ ਕਰਮਚਾਰੀਆਂ ਦੀਆਂ ਮੁੱਖ ਮੰਗਾਂ ’ਚ ਹਰ ਸਨਿਚਰਵਾਰ ਨੂੰ ਛੁੱਟੀ ਕਰਨਾ, ਜਿਸ ਲਈ ਬੈਂਕ ਕਰਮਚਾਰੀਆਂ ਵਲੋਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਰੋਜਾਨਾ ਪਹਿਲਾਂ ਨਾਲੋਂ 40 ਮਿੰਟ ਵੱਧ ਕੰਮ ਕਰਨ ਲਈ ਮੰਨਿਆ ਗਿਆ ਤਾਂ ਕਿ ਗ੍ਰਾਹਕਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਬੈਂਕਾਂ ’ਚ ਕਲਰਕ ਤੇ ਸਬ ਸਟਾਫ ਦੀ ਯੋਗ ਭਰਤੀ, ਪੈਨਸ਼ਨ ਲਈ ਐਨ.ਪੀ.ਐਸ. ਨੂੰ ਓ.ਪੀ.ਐਸ. ਵਿਚ ਬਦਲਣਾ, ਆਮਦਨ ਕਰ ਵਿਚ 4 ਫੀਸਦੀ ਵਾਧੂ ਯੋਗਦਾਨ ਤੋਂ ਛੋਟ, ਗਰੈਚੂਟੀ ਦੀ ਸੀਮਾ ਵਧਾਉਣ, ਪੈਨਸ਼ਨ ਦੀ ਇਕਸਾਰਤਾ, ਨਿਜੀ ਬੈਂਕਾਂ ਵਿਚ ਵਰਕਮੈਨ ਅਤੇ ਅਫਸਰ ਡਾਇਰੈਕਟਰਾਂ ਦੀ ਨਿਯੁਕਤੀ ਕਰਨ, ਬੈਂਕ ਦੇ ਸੇਵਾ ਮੁਕਤ ਕਰਮਚਾਰੀਆਂ ਲਈ ਮੈਡੀਕਲ ਇੰਸ਼ੋਰੈਂਸ ਪਾਲਿਸੀ ਦਾ ਪ੍ਰੀਮੀਅਮ ਭਰਨਾ ਆਦਿ ਮੰਗਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ’ਚ ਬੈਂਕ ਕਰਮਚਾਰੀਆਂ ਵਲੋਂ ਦੇਸ਼ ਦੇ ਲੋਕਾਂ ਦੀ ਬਿਨ੍ਹਾਂ ਡਰ ਤੋਂ ਸੇਵਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਆਰ.ਬੀ.ਆਈ, ਐਲ.ਆਈ.ਸੀ, ਨਾਬਾਰਡ, ਸਟਾਕ ਮਾਰਕੀਟ ਆਦਿ ’ਚ ਮੌਜੂਦਾ ਸਮੇਂ ਹਫ਼ਤੇ ਦੇ 5 ਦਿਨ ਹੀ ਕੰਮ ਹੁੰਦਾ ਹੈ, ਉਸੇ ਤਰ੍ਹਾਂ ਬੈਂਕਾਂ ਨੂੰ ਵੀ 5 ਦਿਨ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਯਾਦ ਕਰਵਾਇਆ ਕਿ 2015 ਵਿਚ ਹੋਏ ਸਮਝੌਤੇ ਅਨੁਸਾਰ ਹਰ ਸਨਿਚਰਵਾਰ ਨੂੰ ਛੁੱਟੀ ਕਰਨ ਲਈ ਜਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ 28, 29 ਤੇ 30 ਸਤੰਬਰ ਨੂੰ ਤਿੰਨ ਰੋਜ਼ਾ ਹੜਤਾਲ ਕੀਤੀ ਜਾਵੇਗੀ ਤੇ ਜੇਕਰ ਫਿਰ ਵੀ ਸਿਟਾ ਨਾ ਨਿਕਲਿਆ ਤਾਂ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਐਸ.ਬੀ.ਆਈ ਵਲੋਂ ਅਨਿਲ ਕੁਮਾਰ, ਗੌਰਵ ਕਪੂਰ, ਯੂਨੀਅਨ ਬੈਂਕ ਆਫ ਇੰਡੀਆ ਵਲੋ ਮਨਿੰਦਰ ਸਿੰਘ, ਪੰਜਾਬ ਨੈਸ਼ਨਲ ਬੈਂਕ ਵਲੋਂ ਟੀ.ਪੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਸੂਲਪੁਰ ਬੇਟ ਵਿਖੇ ਅਕੈਡਮੀ ਦੀ ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਵਿਦਿਆਰਥੀ ਜ਼ਖ਼ਮੀ ਅਗਲੀ ਖ਼ਬਰ ਪੀ.ਏ.ਯੂ ਖੇਤਰੀ ਖੋਜ ਕੇਂਦਰ, ਵੇਰਕਾ ਪਲਾਂਟ ਤੇ ਕਬਰਸਤਾਨ ਸਾਹਮਣੇ ਕੂੜੇ ਦੇ ਲੱਗੇ ਢੇਰ
Ad Position 24