12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੀ.ਏ.ਯੂ ਖੇਤਰੀ ਖੋਜ ਕੇਂਦਰ, ਵੇਰਕਾ ਪਲਾਂਟ ਤੇ ਕਬਰਸਤਾਨ ਸਾਹਮਣੇ ਕੂੜੇ ਦੇ ਲੱਗੇ ਢੇਰ

ਗੁਰਦਾਸਪੁਰ, 11 ਸਤੰਬਰ (ਚੱਕਰਾਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਦੀ ਬਾਹਰੀ ਕੰਧ, ਵੇਰਕਾ ਮਿਲਕ ਪਲਾਂਟ ਸਾਹਮਣੇ ਤੇ ਈਸਾਈ ਕਬਰਸਤਾਨ ਨਾਲ ਲੱਗਦੀ ਸੜਕ ’ਤੇ ਪਿਛਲੇ ਕਈ ਮਹੀਨਿਆਂ ਤੋਂ ਨਗਰ ਕੌਂਸਲ ਤੇ ਆਮ ਲੋਕਾਂ ਵਲੋਂ ਨਾਜਾਇਜ਼ ਕੂੜਾ ਡੰਪ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲਗਭਗ 300 ਮੀਟਰ ਲੰਬੀ ਸੜਕ ਕਿਨਾਰੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹਨ ਜੋ ਹੁਣ ਅੱਧੀ ਸੜਕ ਤੱਕ ਫੈਲ ਚੁੱਕੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਗੁਰਦਾਸਪੁਰ, 11 ਸਤੰਬਰ (ਚੱਕਰਾਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਦੀ ਬਾਹਰੀ ਕੰਧ, ਵੇਰਕਾ ਮਿਲਕ ਪਲਾਂਟ ਸਾਹਮਣੇ ਤੇ ਈਸਾਈ ਕਬਰਸਤਾਨ ਨਾਲ ਲੱਗਦੀ ਸੜਕ ’ਤੇ ਪਿਛਲੇ ਕਈ ਮਹੀਨਿਆਂ ਤੋਂ ਨਗਰ ਕੌਂਸਲ ਤੇ ਆਮ ਲੋਕਾਂ ਵਲੋਂ ਨਾਜਾਇਜ਼ ਕੂੜਾ ਡੰਪ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲਗਭਗ 300 ਮੀਟਰ ਲੰਬੀ ਸੜਕ ਕਿਨਾਰੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹਨ ਜੋ ਹੁਣ ਅੱਧੀ ਸੜਕ ਤੱਕ ਫੈਲ ਚੁੱਕੇ ਹਨ। ਇਸ ਨਾਜਾਇਜ਼ ਡੰਪ ਕਾਰਨ ਪੀ.ਏ.ਯੂ ਦੇ ਵਿਗਿਆਨੀਆਂ, ਸਟਾਫ਼, ਸਕੂਲੀ ਬੱਚਿਆਂ ਤੇ ਰਾਹਗੀਰਾਂ ਲਈ ਇਸ ਰਸਤੇ ਤੋਂ ਲੰਘਣਾ ਬੇਹੱਦ ਔਖਾ ਹੋ ਗਿਆ ਹੈ ਤੇ ਲੋਕਾਂ ਦਾ ਭਾਰੀ ਬਦਬੂ ਕਾਰਨ ਨੱਕ ਵਿਚ ਦਮ ਹੋਇਆ ਹੈ। ਇਹ ਗੰਦਗੀ ਵੇਰਕਾ ਦੁੱਧ ਪਲਾਂਟ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਲੀਟਰ ਦੁੱਧ ਦੀ ਸਪਲਾਈ ਹੁੰਦੀ ਹੈ। ਗੰਦਗੀ ਕਾਰਨ ਪੈਦਾ ਹੋ ਰਹੇ ਮੱਖੀਆਂ, ਮੱਛਰਾਂ ਕਰਕੇ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਦੂਸ਼ਿਤ ਹੋਣ ਦਾ ਵੱਡਾ ਖਤਰਾ ਬਣਿਆ ਹੈ ਜੋ ਸਿੱਧੇ ਤੌਰ ’ਤੇ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਹੈ। ਇਸ ਤੋਂ ਇਲਾਵਾ ਇਹ ਕੂੜਾ ਇਸਾਈ ਭਾਈਚਾਰੇ ਦੇ ਕਬਰਸਤਾਨ ਦੀ ਕੰਧ ਤੱਕ ਫੈਲ ਚੁੱਕਾ ਹੈ ਤੇ ਅੰਤਿਮ ਸੰਸਕਾਰ ਲਈ ਆਉਣ ਵਾਲੇ ਪਰਿਵਾਰਾਂ ਨੂੰ ਇਸ ਭਾਰੀ ਗੰਦਗੀ ਤੇ ਬਦਬੂ ’ਚੋਂ ਲੰਘਣਾ ਪੈਂਦਾ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਇਲਾਕਾ ਨਿਵਾਸੀਆਂ, ਪੀ.ਏ.ਯੂ. ਸਟਾਫ਼ ਤੇ ਇਸਾਈ ਭਾਈਚਾਰੇ ਨੇ ਡਿਪਟੀ ਕਮਿਸ਼ਨਰ, ਐਸ.ਡੀ.ਐਮ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਤੋਂ ਮੰਗ ਕੀਤੀ ਕਿ ਇਸ ਜਗਾ ਤੋਂ ਗੰਦਗੀ ਦੇ ਢੇਰਾਂ ਨੂੰ ਤੁਰੰਤ ਚੁਕਵਾਉਣ ਦਾ ਨਾਲ ਨਾਲ ਇਥੇ ਕੂੜਾ ਸੁੱਟਣਾ ਮਨ੍ਹਾ ਹੈ, ਦੇ ਬੋਰਡ ਲਗਾਏ ਜਾਣ ਤੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਉਹ ਸੜਕ ਜਾਮ ਕਰਕੇ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ।
Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਖੇਤਰ ’ਚ ਬੈਂਕਾਂ ਦੀ ਹੜਤਾਲ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ ਅਗਲੀ ਖ਼ਬਰ ਜੇ.ਕੇ.ਐਸ.ਪੀ.ਵਾਈ.ਐਮ ਵਲੋਂ ਐਚ.ਆਈ.ਵੀ. ਤੇ ਏਡਜ਼ ਸੰਬੰਧੀ ਕੀਤਾ ਜਾਗਰੂਕ
Ad Position 24