12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਵੀਪ ਗਤੀਵਿਧੀਆਂ ਤਹਿਤ ਹਲਕਾ ਕਾਦੀਆਂ ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲੇ

ਬਟਾਲਾ, 11 ਸਤੰਬਰ (ਸਤਿੰਦਰ ਸਿੰਘ)-ਵਿਧਾਨ ਸਭਾ ਚੋਣ ਹਲਕਾ 006 ਕਾਦੀਆਂ ਵਿਖੇ ਪ੍ਰਿੰਸੀਪਲ ਕਮ ਸਵੀਪ ਨੋਡਲ ਅਫਸਰ ਸ਼੍ਰੀਮਤੀ ਡਾ. ਸੁਨੀਤਾ ਕੌਸ਼ਲ ਸਟੇਟ ਐਵਾਰਡੀ ਦੀ ਅਗਵਾਈ ਹੇਠ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਬਟਾਲਾ, 11 ਸਤੰਬਰ (ਸਤਿੰਦਰ ਸਿੰਘ)-ਵਿਧਾਨ ਸਭਾ ਚੋਣ ਹਲਕਾ 006 ਕਾਦੀਆਂ ਵਿਖੇ ਪ੍ਰਿੰਸੀਪਲ ਕਮ ਸਵੀਪ ਨੋਡਲ ਅਫਸਰ ਸ਼੍ਰੀਮਤੀ ਡਾ.ਸੁਨੀਤਾ ਕੌਸ਼ਲ ਸਟੇਟ ਐਵਾਰਡੀ ਦੀ ਅਗਵਾਈ ਹੇਠ ਪੀ.ਐਮ .ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਵੀਪ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਸ ’ਚ ਭਾਸ਼ਣ ਮੁਕਾਬਲਿਆਂ ਮੰਨਤ ਸ਼ਰਮਾ ਪਹਿਲੇ, ਭਾਵਨਾ ਸ਼ਰਮਾ ਦੂਸਰੇ ਸਥਾਨ ਤੇ ਅਭਿਜੋਤ ਕੌਰ ਨੇ ਤੀਸਰੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਹੀ ਰੰਗੋਲੀ ਮੁਕਾਬਲਿਆਂ ਵਿੱਚ ਸ.ਸ.ਸ ਸਕੂਲ ਭੱਟੀਆਂ ਦੇ ਵਿਦਿਆਰਥੀ ਪਹਿਲੇ ਨੰਬਰ ’ਤੇ ਰਹੇ, ਸ.ਸ.ਸ.ਸ ਕਾਦੀਆਂ ਅਤੇ ਸ.ਸ.ਸ.ਸ ਡੱਲਾ ਦੂਸਰੇ ਨੰਬਰ ’ਤੇ ਅਤੇ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਕਾਦੀਆਂ ਸਕੂਲ ਤੀਸਰੇ ਨੰਬਰ ’ਤੇ ਰਿਹਾ। ਪੇਂਟਿੰਗ ਮੁਕਾਬਲਿਆਂ ’ਚ ਪਰਾਚੀ ਪੀ.ਐਮ.ਸ੍ਰੀ ਸ.ਸ.ਸ.ਸ ਕਾਦੀਆਂ ਨੇ ਪਹਿਲਾ ਸਥਾਨ ਅਤੇ ਸ.ਸ.ਸ.ਸ. ਡੱਲਾ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਜੱਜ ਦੀ ਭੂਮਿਕਾ ਸ੍ਰੀਮਤੀ ਨੀਰੂ ਭੰਡਾਰੀ, ਸ੍ਰੀਮਤੀ ਜਸਬੀਰ ਕੌਰ, ਅਤੇ ਗੁਰਟੇਕ ਸਿੰਘ ਜੀ ਵਲੋਂ ਨਿਭਾਈ ਗਈ। ਹਲਕਾ ਨੋਡਲ ਅਫਸਰ ਸ਼੍ਰੀਮਤੀ ਡਾ.ਸੁਨੀਤਾ ਕੌਸ਼ਲ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਾਣਕਾਰੀ ਸਾਂਝੀ ਕੀਤੀ ਕਿ ਵਿਧਾਨ ਸਭਾ ਹਲਕੇ ਵਿਚ ਸਾਰੀਆਂ ਮੁਕਾਬਲਾ ਸ਼੍ਰੇਣੀਆਂ ਵਿੱਚੋਂਂ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਅਵਿਨਾਸ਼ ਕੁਮਾਰ, ਲੈਕਚਰਾਰ ਪ੍ਰਦੀਪ ਕੁਮਾਰ , ਦਿਨੇਸ਼ ਕੁਮਾਰ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਆਰ.ਆਰ.ਬਾਵਾ ਕਾਲਜ ਦੇ ਬੀ.ਕਾਮ ਸਮੈਸਟਰ ਚੌਥਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਬਟਾਲਾ ਦੀ ਹੋਈ ਚੋਣ, ਸਤਿੰਦਰ ਸਿੰਘ ਕਾਹਲੋਂ ਪ੍ਰਧਾਨ ਤੇ ਮਨਜੀਤ ਸਿੰਘ ਬਣੇ ਜਨਰਲ ਸਕੱਤਰ
Ad Position 24