ਬਾਰ ਐਸੋਸੀਏਸ਼ਨ ਬਟਾਲਾ ਦੀ ਹੋਈ ਚੋਣ, ਸਤਿੰਦਰ ਸਿੰਘ ਕਾਹਲੋਂ ਪ੍ਰਧਾਨ ਤੇ ਮਨਜੀਤ ਸਿੰਘ ਬਣੇ ਜਨਰਲ ਸਕੱਤਰ
ਬਟਾਲਾ, 11 ਸਤੰਬਰ (ਹਰਦੇਵ ਸਿੰੰਘ ਸੰਧੂ)- ਅੱਜ ਬਾਰ ਐਸ਼ੋਸਿਏਸਨ ਬਟਾਲਾ ਦੀ ਹੋਈ ਚੋਣ ’ਚ ਸਤਿੰਦਰ ਪਾਲ ਸਿੰਘ ਕਾਹਲੋਂ ਸੱਤੀ ਬਣੇ ਪ੍ਰਧਾਨ ਤੇ ਮਨਜੀਤ ਸਿੰਘ ਜਨਰਲ ਸਕੱਤਰ ਇਸ ਤੋਂ ਇਲਾਵਾ ਹੋਰ ਅਹੁੱਦੇਦਾਰਾਂ ਦੀ ਵੀ ਚੋਣ ਕੀਤੀ ਗਈ। ਇਸ ਚੋਣ ਨੂੰ ਕਰਵਾਉਣ ਲਈ ਬਣੇ ਚੇਅਰਮੈਨ ਪਰਮੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਚੋਣ ਦੌਰਾਨ ਪ੍ਰਧਾਨ, ਜਨਰਲ ਸਕੱਤਰ, ਮੀਤ ਸਕੱਤਰ, ਖਜਾਨਚੀ ਦੀ ਵੀ ਚੋਣ ਕੀਤੀ ਗਈ।
ਬਟਾਲਾ, 11 ਸਤੰਬਰ (ਹਰਦੇਵ ਸਿੰੰਘ ਸੰਧੂ)- ਅੱਜ ਬਾਰ ਐਸ਼ੋਸਿਏਸਨ ਬਟਾਲਾ ਦੀ ਹੋਈ ਚੋਣ ’ਚ ਸਤਿੰਦਰ ਪਾਲ ਸਿੰਘ ਕਾਹਲੋਂ ਸੱਤੀ ਬਣੇ ਪ੍ਰਧਾਨ ਤੇ ਮਨਜੀਤ ਸਿੰਘ ਜਨਰਲ ਸਕੱਤਰ ਇਸ ਤੋਂ ਇਲਾਵਾ ਹੋਰ ਅਹੁੱਦੇਦਾਰਾਂ ਦੀ ਵੀ ਚੋਣ ਕੀਤੀ ਗਈ। ਇਸ ਚੋਣ ਨੂੰ ਕਰਵਾਉਣ ਲਈ ਬਣੇ ਚੇਅਰਮੈਨ ਪਰਮੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਚੋਣ ਦੌਰਾਨ ਪ੍ਰਧਾਨ, ਜਨਰਲ ਸਕੱਤਰ, ਮੀਤ ਸਕੱਤਰ, ਖਜਾਨਚੀ ਦੀ ਵੀ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਧਾਨਗੀ ਲਈ ਸਤਿੰਦਰਪਾਲ ਸਿੰਘ ਕਾਹਲੋ ਤੇ ਰਘਬੀਰ ਸਿੰਘ ਬਾਜਵਾ ਦਾ ਮੁਕਾਬਲਾ ਹੋਇਆ ਜਿਸ ਵਿਚ ਸਤਿੰਦਰ ਕਾਹਲੋਂ 207 ਵੋਟਾਂ ਪਈਆਂ ਤੇ ਰਘਬੀਰ ਸਿੰਘ ਬਾਜਵਾ ਨੂੰ 164 ਵੋਟਾਂ ਪਈਆਂ, 43 ਵੋਟਾਂ ਦੇ ਫਰਕ ਨਾਲ ਕਾਹਲੋਂ ਜੇਤੂ ਰਹੇ। ਅਤੇ ਜਨਰਲ ਸਕੱਤਰ ਲਈ ਮਨਜੀਤ ਸਿੰਘ, ਮਨਜਿੰਦਰ ਸਿੰਘ ਤੇ ਸੰਦੀਪ ਕੁਮਾਰ ਦਾ ਮੁਕਾਬਲਾ ਸੀ ਜਿਸ ਵਿਚ ਮਨਜੀਤ ਸਿੰਘ 24 ਵੋਟਾਂ ਨਾਲ ਜੇਤੂ ਰਹੇ ਤੇ ਮੀਤ ਸਕੱਤਰ ਲਈ ਸਿਮਰਨਜੀਤ ਕੌਰ ਬਾਜਵਾ ਅਤੇ ਸਿਮਰਨਜੀਤ ਕੌਰ ਦੇ ਮੁਕਾਬਲੇ ਵਿਚ ਸਿਮਰਨਜੀਤ ਕੌਰ ਬਾਜਵਾ ਨੇ 17 ਵੋਟਾਂ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਖਜਾਨਚੀ ਦੀ ਚੋਣ ਦੌਰਾਨ ਸਚਿਨ ਤਰਗੋਤਰਾ ਤੇ ਗਗਨਪ੍ਰੀਤ ਸੈਣੀ ਦੇ ਮੁਕਾਬਲੇ ’ਚ ਸਚਿਨ 54 ਵੋਟਾਂ ਨਾਲ ਜੇਤੂ ਰਹੇ। ਨਵੇ ਚੁਣੇ ਗਏ ਬਾਰ ਅਹੁੱਦੇਦਾਰਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਸਮੁੱਚੇ ਵਕੀਲ ਭਾਈਚਾਰੇ ਵਲੋਂ ਨਵੇ ਅਹੁੱਦੇਦਾਰਾਂ ਦਾ ਸਵਾਗਤ ਕੀਤਾ। ਇਸ ਮੌਕੇ ਸ਼ਰਨਜੀਤ ਸਿੰਘ ਬੇਦੀ, ਰੋਹਿਤ ਰਾਣਾ, ਸਹਿਜਪਾਲ ਸਿੰਘ ਗੁਰਾਇਆ, ਪਰਮੀਤ ਸਿੰਘ ਬੇਦੀ, ਭਰਤ ਅਗਰਵਾਲ ਆਦਿ ਹਾਜ਼ਰ ਸਨ।