12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੂਬਾ ਪੱਧਰੀ ਗਤਕਾ ਮਕਾਬਲੇ ਲਈ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਦੇ 7 ਖਿਡਾਰੀਆਂ ਦੀ ਚੋਣ

ਕਲਾਨੌਰ, 11 ਸਤੰਬਰ (ਪੁਰੇਵਾਲ)-ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੀ ਰਹਿਨੁਮਾਈ ਹੇਠ ਨੇੜਲੇ ਸਰਹੱਦੀ ਪਿੰਡ ਚੌੜਾ ਖੁਰਦ ’ਚ ਸਥਿਤ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਗਤਕੇ ਦੀਆਂ ਜ਼ੋਨਲ ਪੱਧਰ ਤੋਂ ਜਿੱਤ ਕੇ ਆਈਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ।

Ad Position 21
repet_subhas-goyals [Copy P29]
ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ’ਚ ਹੋਏ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲੇ ਦੀ ਸ਼ੁਰੂਆਤ ਦੌਰਾਨ ਪ੍ਰਬੰਧਕ। ਅਜੀਤ ਤਸਵੀਰ 12-09-2026
ਕਲਾਨੌਰ, 11 ਸਤੰਬਰ (ਪੁਰੇਵਾਲ)-ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੀ ਰਹਿਨੁਮਾਈ ਹੇਠ ਨੇੜਲੇ ਸਰਹੱਦੀ ਪਿੰਡ ਚੌੜਾ ਖੁਰਦ ’ਚ ਸਥਿਤ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਗਤਕੇ ਦੀਆਂ ਜ਼ੋਨਲ ਪੱਧਰ ਤੋਂ ਜਿੱਤ ਕੇ ਆਈਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈਕੰ.) ਗੁਰਦਾਸਪੁਰ ਦੀਆਂ ਹਦਾਇਤਾਂ ਤੇ ਪ੍ਰਬੰਧਕੀ ਸਕੱਤਰ ਕਮ-ਕੋਆਰਡੀਨੇਟਰ (ਖੇਡਾਂ) ਸ੍ਰੀਮਤੀ ਅਨੀਤਾ ਦੀ ਅਗਵਾਈ ਹੇਠ ਕਰਵਾਈਆਂ ਇਨ੍ਹਾਂ ਖੇਡਾਂ ’ਚ ਵੱਖ-ਵੱਖ ਜ਼ੋਨਾਂ ਤੋਂ ਜਿੱਤ ਕੇ ਆਈਆਂ ਅੰਡਰ- 14, 17 ਵਾਲੀਬਾਲ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਸੰਤ ਬਾਬਾ ਹਜਾਰਾ ਸਿੰਘ ਅਕੈਡਮੀ ਚੌੜਾ ਖੁਰਦ ਦੇ ਪ੍ਰਬੰਧਕ ਗੁਲਾਬ ਸਿੰਘ ਨਾਗਰਾ ਨੇ ਦੱਸਿਆ ਕਿ ਸਕੂਲ ’ਚ ਹੋਏ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲਿਆਂ ’ਚ ਵੱਖ-ਵੱਖ ਸਕੂਲਾਂ ’ਚੋਂ ਟੀਮਾਂ ਨੇ ਸ਼ਿਕਰਤ ਕੀਤੀ ਤੇ ਇਨ੍ਹਾਂ ਮੁਕਾਬਲਿਆਂ ’ਚੋਂ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀਂ ਚੌੜਾ ਖੁਰਦ ਦੀ ਅੰਡਰ-14, 17 ਗਤਕਾ ਟੀਮ ਦੇ 7 ਖਿਡਾਰੀਆਂ ਦੀ ਸੂਬਾ ਪੱਧਰੀ ਹੋਣ ਵਾਲੇ ਮੁਕਾਬਲਿਆਂ ’ਚ ਚੋਣ ਹੋਈ ਹੈ। ਨਾਗਰਾ ਨੇ ਜੇਤੂ ਖਿਡਾਰੀਆਂ ਤੇ ਕੋਚ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਬੱਚਿਆਂ ਨੂੰ ਗਤਕੇ ਦੇ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ’ਚ ਹੋਰ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ। ਇਸ ਮੌਕੇ ’ਤੇ ਜ਼ਿਲ੍ਹਾ ਸਪੋਰਟਸ ਕੋਆਡੀਨੇਟਰ ਸ੍ਰੀਮਤੀ ਅਨੀਤਾ, ਰਜਿੰਦਰ ਕੁਮਾਰ ਪੀ.ਟੀ.ਈ., ਮਨਿੰਦਰ ਕੌਰ, ਸੰਤੋਖ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਦੇ ਨਿੱਜੀ ਸਕੂਲ ਦੇ ਬੱਚੇ ’ਤੇ ਸਕੂਲ ਸ਼ਰਾਬ ਲੈ ਕੇ ਆਉਣ ਦੇ ਦੋਸ਼ ਤੋਂ ਬਾਅਦ ਸਕੂਲ ’ਚੋਂ ਕੀਤਾ ਟਰਮੀਨੇਟ ਮਾਪ... ਅਗਲੀ ਖ਼ਬਰ ਪੁਲਿਸ ਤੇ ਬੀ.ਐਸ.ਐਫ.ਵਲੋਂ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਡਰੋਨ, 2 ਵਿਦੇਸ਼ੀ ਪਿਸਤੌਲ ਤੇ ਤਿੰਨ ਮੈਗਜ਼ੀਨ ਬਰ...
Ad Position 24