ਪੁਲਿਸ ਤੇ ਬੀ.ਐਸ.ਐਫ.ਵਲੋਂ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਡਰੋਨ, 2 ਵਿਦੇਸ਼ੀ ਪਿਸਤੌਲ ਤੇ ਤਿੰਨ ਮੈਗਜ਼ੀਨ ਬਰਾਮਦ
ਡੇਰਾ ਬਾਬਾ ਨਾਨਕ,11 ਸਤੰਬਰ (ਹੀਰਾ ਸਿੰਘ ਮਾਂਗਟ)-ਪੁਲਿਸ ਜ਼ਿਲਾ ਬਟਾਲਾ ਦੇ ਐਸ. ਐਸ.
ਡੇਰਾ ਬਾਬਾ ਨਾਨਕ,11 ਸਤੰਬਰ (ਹੀਰਾ ਸਿੰਘ ਮਾਂਗਟ)-ਪੁਲਿਸ ਜ਼ਿਲਾ ਬਟਾਲਾ ਦੇ ਐਸ.ਐਸ. ਪੀ ਡਾ.ਮਹਿਤਾਬ ਸਿੰਘ ਨੇ ਦੱਸਿਆ ਕਿ ਅੱਜ ਤਿੰਨ ਥਾਣਿਆਂ ਦੀ ਪੁਲਿਸ ਤੇ ਬੀ.ਐਸ.ਐਫ. ਜਵਾਨਾ ਸਮੇਤ ਸਰਹੱਦੀ ਇਲਾਕੇ ਅੰਦਰ ਵਿਸ਼ੇਸ਼ ਕੈਸੋ ਅਪਰੇਸ਼ਨ ਚਲਾਇਆ ਗਿਆ ਸੀ ਜਿਸ ਦੌਰਾਨ ਇਸ ਸਰਚ ਪਰੇਸ਼ਨ ਦੌਰਾਨ ਸਰਹੱਦੀ ਚੌਂਕੀ ਬਸੰਤਰ ਨੇੜੇ ਖੇਤਾਂ ’ਚੋਂ ਇਕ ਪਾਕਿਸਤਾਨੀ ਡਰੋਨ, 2 ਵਿਦੇਸ਼ੀ ਅਧੂਨੀਕ ਕਿਸਮ ਦੇ ਪਿਸਤੌਲ ਤੇ 3 ਮੈਗਜ਼ੀਨ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਹਥਿਆਰਾਂ ਨੂੰ ਤਸਕਰਾਂ ਵਲੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਇਆ ਗਿਆ ਸੀ। ਐਸਐਸਪੀ ਡਾਕਟਰ ਮਹਿਤਾਬ ਸਿੰਘ ਅਤੇ ਡੀਐਸਪੀ ਜੋਗਾ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਡਰੋਨ ਅਤੇ ਅਸਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਸੋ ਅਪਰੇਸ਼ਨ ਦੌਰਾਨ ਇਲਾਕੇ ਦੇ ਨਸ਼ਾ ਤਸਕਰਾਂ ਦੇ ਘਰਾਂ ਤੇ ਭੈੜੇ ਅੰਸਰਾਂ ਦੇ ਟਿਕਾਣਿਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਰਹੱਦੀ ਇਲਾਕੇ ਅੰਦਰ ਆਉਣ ਵਾਲੇ ਹਰ ਵਿਅਕਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਪੁਲਿਸ ਵਲੋਂ ਬੀਐਸਐਫ ਦੇ ਸਹਿਯੋਗ ਨਾਲ ਰਾਤ ਨੂੰ ਸਰਹੱਦੀ ਇਲਾਕੇ ਅੰਦਰ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਇਲਾਕੇ ਅੰਦਰ ਕਿਸੇ ਵੀ ਭੈੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਇਸ ਮੌਕੇ ਡੀ.ਐਸ.ਪੀ ਜੋਗਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਤੇ ਬੀ.ਐਸ.ਐਫ. ਤੇ ਜਵਾਨ ਹਾਜਰ ਸਨ ।