10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਲੋਕ ਸੰਘਰਸ਼ ਮੋਰਚੇ ਵਲੋਂ ਹਰਮਨ ਸਿੰਘ ਵੜੈਚ ਸਰਕਲ ਯੂਥ ਪ੍ਰਧਾਨ ਨਿਯੁਕਤ

ਗੁਰਦਾਸਪੁਰ, 10 ਸਤੰਬਰ (ਚੱਕਰਾਜਾ)-ਲੋਕ ਸੰਘਰਸ਼ ਮੋਰਚੇ ਦੇ ਆਗੂਆਂ ਦੀ ਮੀਟਿੰਗ ਪੰਜਾਬ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਰਣਜੀਤ ਸਿੰਘ ਕਾਹਲੋਂ ਵਲੋਂ ਹਰਮਨ ਸਿੰਘ ਵੜੈਚ ਨੂੰ ਸਰਕਲ ਜੌੜਾ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗੁਰਦਾਸਪੁਰ, 10 ਸਤੰਬਰ (ਚੱਕਰਾਜਾ)-ਲੋਕ ਸੰਘਰਸ਼ ਮੋਰਚੇ ਦੇ ਆਗੂਆਂ ਦੀ ਮੀਟਿੰਗ ਪੰਜਾਬ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਰਣਜੀਤ ਸਿੰਘ ਕਾਹਲੋਂ ਵਲੋਂ ਹਰਮਨ ਸਿੰਘ ਵੜੈਚ ਨੂੰ ਸਰਕਲ ਜੌੜਾ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ। ਰਣਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਹਰਮਨ ਸਿੰਘ ਇਕ ਮਿਹਨਤੀ ਤੇ ਇਮਾਨਦਾਰ ਆਗੂ ਹੈ ਜਿਸ ਨੇ ਮੋਰਚੇ ਦੇ ਏਜੰਡੇ ਨੂੰ ਪਿੰਡ ਪਿੰਡ ਪਹੁੰਚਾਇਆ ਤੇ ਮਿਸ਼ਨ 2027 ਤਹਿਤ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਵੱਡੀ ਗਿਣਤੀ ਵਿਚ ਯੂਥ ਨੂੰ ਮੋਰਚੇ ਅਤੇ ਮਿਸ਼ਨ 2027 ਨਾਲ ਜੋੜਿਆ ਹੈ। ਇਸ ਮੌਕੇ ਨਵ-ਨਿਯੁਕਤ ਯੂਥ ਪ੍ਰਧਾਨ ਹਰਮਨ ਸਿੰਘ ਨੇ ਇਸ ਨਿਯੁਕਤੀ ਲਈ ਰਣਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਸ ਨੂ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਂਦੇ ਹੋਏ ਕੰਮ ਕਰਨਗੇ ਤੇ ਜੌੜਾ ਸਰਕਲ ਦੇ ਸਾਰੇ ਪਿੰਡਾਂ ਵਿਚ ਯੂਥ ਦੀਆਂ ਪਿੰਡ ਪਿੰਡ ਮਿਸ਼ਨ 2027 ਤਹਿਤ ਟੀਮ ਖੜੀ ਕਰਨਗੇ। ਇਸ ਮੌਕੇ ਸੀਨੀਅਰ ਆਗੂ ਕਸ਼ਮੀਰ ਸਿੰਘ ਵਾਹਲਾ, ਸਰਕਲ ਪ੍ਰਧਨ ਕਰਮਜੀਤ ਸਿੰਘ, ਸਰਕਲ ਪ੍ਰਧਾਨ ਅਮਰੀਕ ਸਿੰਘ ਸਰਸਪੁਰ, ਹੈਰੀ ਕਾਹਲੋਂ, ਜੱਗਾ ਔਲਖ, ਗੁਰਮੀਤ ਸਿੰਘ, ਦਮਨ ਔਲਖ, ਮਨੀ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਦੇ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਸ੍ਰੀ ਸਾਂਝੀ ਰਾਮ ਨੂੰ ਸ਼ਰਧਾਂਜਲੀਆਂ ਭੇਟ
Ad Position 24