ਸ੍ਰੀ ਸਾਂਝੀ ਰਾਮ ਨੂੰ ਸ਼ਰਧਾਂਜਲੀਆਂ ਭੇਟ
ਬਟਾਲਾ, 10 ਸਤੰਬਰ (ਸਤਿੰਦਰ ਸਿੰਘ)- ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਵਰਮਾ ਤੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਮਹਾਂ ਸਕੱਤਰ ਅਸ਼ਵਨੀ ਵਰਮਾ, ਰਾਜਿੰਦਰ ਵਰਮਾ ਤੇ ਰਾਜੇਸ਼ ਵਰਮਾ ਦੇ ਪਿਤਾ ਸਵਰਗੀ ਸ੍ਰੀ ਸਾਂਝੀ ਰਾਮ ਜੋ ਬੀਤੇ ਦਿਨੀਂ ਸਦੀਂਵੀ ਵਿਛੋੜਾ ਦੇ ਗਏ ਸਨ। ਅੱਜ ਉਨ੍ਹਾਂ ਦੀ ਅੰਤਿਮ ਰਸਮ ਮੌਕੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਭਜਨ ਮੰਡਲੀ ਵਲੋਂ ਧਾਰਮਿਕ ਪ੍ਰਵਚਨ ਤੇ ਭਜਨ ਪੇਸ਼ ਕੀਤੇ ਗਏ।
ਬਟਾਲਾ, 10 ਸਤੰਬਰ (ਸਤਿੰਦਰ ਸਿੰਘ)- ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਵਰਮਾ ਤੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਮਹਾਂ ਸਕੱਤਰ ਅਸ਼ਵਨੀ ਵਰਮਾ, ਰਾਜਿੰਦਰ ਵਰਮਾ ਤੇ ਰਾਜੇਸ਼ ਵਰਮਾ ਦੇ ਪਿਤਾ ਸਵਰਗੀ ਸ੍ਰੀ ਸਾਂਝੀ ਰਾਮ ਜੋ ਬੀਤੇ ਦਿਨੀਂ ਸਦੀਂਵੀ ਵਿਛੋੜਾ ਦੇ ਗਏ ਸਨ। ਅੱਜ ਉਨ੍ਹਾਂ ਦੀ ਅੰਤਿਮ ਰਸਮ ਮੌਕੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਭਜਨ ਮੰਡਲੀ ਵਲੋਂ ਧਾਰਮਿਕ ਪ੍ਰਵਚਨ ਤੇ ਭਜਨ ਪੇਸ਼ ਕੀਤੇ ਗਏ। ਇਸ ਦੌਰਾਨ ਸਾਰਿਆਂ ਨੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਦੀਆਂ ਤੋਂ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ, ਭਾਜਪਾ ਆਗੂ ਕਸ਼ਮੀਰ ਸਿੰਘ ਰਾਜਪੂਤ, ਨੀਰਜ ਮਹਾਜਨ ਪ੍ਰਧਾਨ ‘ਨਵਾਂ ਯੁੱਗ ਨਵੀਂ ਸੋਚ’, ਭਾਜਪਾ ਹਲਕਾ ਇੰਚਾਰਜ ਕੁਲਵਿੰਦਰ ਕੌਰ ਗੋਰਾਇਆ, ਸਹਾਇਕ ਕਮਿਸ਼ਨਰ ਜਨਰਲ ਗੁਰਦਾਸਪੁਰ ਕੁਲਦੀਪ ਚੰਦ, ਡੀ.ਪੀ.ਆਰ.ਓ. ਗੁਰਦਾਸਪੁਰ ਹਰਜਿੰਦਰ ਸਿੰਘ ਕਲਸੀ, ਸਾਬਕਾ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ, ਭਾਜਪਾ ਬੀ.ਸੀ. ਸੈੱਲ ਦੇ ਸਾਬਕਾ ਪ੍ਰਧਾਨ ਰਾਜਿੰਦਰ ਬਿੱਟਾ, ਭਾਜਪਾ ਮੰਡਲ ਪ੍ਰਧਾਨ ਗੁਲਸ਼ਨ ਵਰਮਾ, ਭਾਜਪਾ ਦੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ, ਜ਼ਿਲ੍ਹਾ ਭਾਜਪਾ ਮਹਾਸਚਿਵ ਪਲਵਿੰਦਰ ਬਿੱਟੂ, ਉਪ ਪ੍ਰਧਾਨ ਪ੍ਰਵੀਨ ਕੁਮਾਰ, ਕੈਪਟਨ ਅਰਜੁਨ , ਕੋਂਸਲਰ ਰਿੰਕੂ ਸਹਦੇਵ, ਗਗਨਦੀਪ ਸਿੰਘ ਭਾਟੀਆ ਆਦਿ ਹਾਜ਼ਰ ਸਨ।