11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਨਹਿਰ ਅਪਰਬਾਰੀ ਦੁਆਬ ’ਤੇ ਬਣੇ ਪੁਲ ’ਤੇ ਲਾਈਟਾਂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਗੁਰਦਾਸਪੁਰ, 10 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ ਵਿਚਕਾਰ ਪੈਂਦੀ ਨਹਿਰ ਅਪਰਬਾਰੀ ਦੁਆਬ ’ਤੇ ਬਣੇ ਪੁਲ ’ਤੇ ਲੱਗੀਆਂ ਸੋਲਰ ਲਾਈਟਾਂ ਰਾਤ ਨੂੰ ਨਾ ਜਗਣ ਕਾਰਨ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜਿਸ ਕਾਰਨ ਇਲਾਕਾ ਵਾਸੀਆਂ ਦਾ ਪੰਜਾਬ ਸਰਕਾਰ ਤੇ ਇਲੈਕਟ੍ਰੀਕਲ ਵਿੰਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਨਹਿਰ ਅਪਰਬਾਰੀ ਦੁਆਬ ’ਤੇ ਬਣੇ ਪੁਲ ’ਤੇ ਬੰਦ ਪਈਆਂ ਲਾਈਟਾਂ। ਤਸਵੀਰ: ਅਸ਼ੋਕ ਸ਼ਰਮਾ 11-09-2026
ਗੁਰਦਾਸਪੁਰ, 10 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ ਵਿਚਕਾਰ ਪੈਂਦੀ ਨਹਿਰ ਅਪਰਬਾਰੀ ਦੁਆਬ ’ਤੇ ਬਣੇ ਪੁਲ ’ਤੇ ਲੱਗੀਆਂ ਸੋਲਰ ਲਾਈਟਾਂ ਰਾਤ ਨੂੰ ਨਾ ਜਗਣ ਕਾਰਨ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜਿਸ ਕਾਰਨ ਇਲਾਕਾ ਵਾਸੀਆਂ ਦਾ ਪੰਜਾਬ ਸਰਕਾਰ ਤੇ ਇਲੈਕਟ੍ਰੀਕਲ ਵਿੰਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਸਾਲ ਪਹਿਲਾਂ ਨਹਿਰ ਅਪਰਬਾਰੀ ਦੁਆਬ ਤੇ ਕਸੂਰ ਬਰਾਂਚ ਨਹਿਰ ਨੂੰ ਜਾਣ ਲਈ ਇਕ ਹੀ ਪੁਲ ਬਣਾਇਆ ਗਿਆ ਸੀ ਤੇ ਰਾਤ ਨੂੰ ਰੌਸ਼ਨੀ ਵਾਸਤੇ ਸੋਲਰ ਲਗਾਏ ਨੂੰ ਕਰੀਬ 18 ਪੋਲ ਲਗਾਏ ਗਏ ਸੀ ਜੋ ਕੁਝ ਸਮੇਂ ਬਾਅਦ ਹੀ ਲਾਈਟਾਂ ਜਗਣੋਂ ਬੰਦ ਹੋ ਗਈਆਂ ਤੇ ਖੰਬੇ ਵੀ ਟੁੱਟ ਭੱਜ ਗਏ ਸਨ। ਹੁਣ ਇਹ ਪੋਲ ਟੁੱਟੇ ਭੱਜੇ ਨਜ਼ਰ ਆਉਂਦੇ ਹਨ, ਉਥੇ ਹੀ ਇਨ੍ਹਾਂ ਪੁਲਾਂ ’ਤੇ ਲੱਗੀਆਂ ਬੈਟਰੀਆਂ ਵੀ ਗਾਇਬ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਹਿਰ ’ਤੇ ਬਣੇ ਪੁਲ ਰਾਹੀਂ ਰੋਜ਼ਾਨਾ ਦਿਨ-ਰਾਤ ਸੈਂਕੜਿਆਂ ਦੀ ਗਿਣਤੀ ’ਚ ਛੋਟੇ ਵੱਡੇ ਵਾਹਨ ਦਿੱਲੀ, ਜਲੰਧਰ, ਚੰਡੀਗੜ ਆਦਿ ਸ਼ਹਿਰਾਂ ਤੋਂ ਇਲਾਵਾ ਜੰਮੂ, ਸ੍ਰੀਨਗਰ ਨੂੰ ਵੀ ਆਉਂਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਰਦੀ ਦੇ ਮੌਸਮ ’ਚ ਧੁੰਦ ਪੈਣ ਕਰਕੇ ਪੁਲ ’ਤੇ ਕੁਝ ਵੀ ਦਿਖਾਈ ਨਹੀਂ ਦਿੰਦਾ। ਜਿਸ ਕਰਕੇ ਪੁਲ ’ਤੇ ਹਨੇਰਾ ਹੋਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ’ਚ ਖ਼ਬਰਾਂ ਲੱਗਣ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਇਨ੍ਹਾਂ ਲਾਈਟਾਂ ਨੂੰ ਚਲਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਲੋਕਾਂ ਨੇ ਦੱਸਿਆ ਕਿ ਪੁਲ ’ਤੇ ਰਾਤ ਸਮੇਂ ਹਨੇਰਾ ਹੋਣ ਕਾਰਨ ਕਈ ਵਾਰ ਦੋ ਪਹੀਆ ਵਾਹਨ ਆਪਸ ’ਚ ਟਕਰਾ ਕੇ ਹਾਦਸਾਗ੍ਰਸਤ ਹੋ ਚੁੱਕੇ ਹਨ ਅਤੇ ਵੱਡੇ ਵਾਹਨਾਂ ਦਾ ਵੀ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਗੁਰਦਾਸਪੁਰ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਪੁਲ ’ਤੇ ਬੰਦ ਅਤੇ ਖ਼ਰਾਬ ਹੋਈਆਂ ਲਾਈਟਾਂ ਨੂੰ ਚਾਲੂ ਕੀਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਘੁਰਾਲਾ ਦੇ ਵਾਸੀ ਨੇੜਲੇ ਗੁਦਾਮਾਂ ਦੀ ਸੁਸਰੀ ਤੋਂ ਪ੍ਰੇਸ਼ਾਨ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਸਨਮਾਨ
Ad Position 24